ਭੋਗ ਬਾਬਾ \ ਇੰਦਰਜੀਤ ਕਮਲ - Inderjeet Kamal

Latest

Saturday, 30 December 2017

ਭੋਗ ਬਾਬਾ \ ਇੰਦਰਜੀਤ ਕਮਲ


ਭੋਗ ਬਾਬਾ \ ਇੰਦਰਜੀਤ ਕਮਲ 
ਮੇਰੇ ਕੋਲੋਂ ਇੱਕ ਬਜ਼ੁਰਗ ਸਰਦਾਰ ਜੀ ਕਾਫੀ ਦੇਰ ਤੋਂ ਦਵਾਈ ਲੈਣ ਆ ਰਹੇ ਹਨ , ਪਰ ਉਹ ਕਦੇ ਵੀ ਵਕਤ ਸਿਰ ਦਵਾਈ ਲੈਣ ਨਹੀਂ ਆਏ , ਹਰ ਵਾਰ ਕੁਝ ਦਿਨ ਲੇਟ ਹੀ ਆਉਂਦੇ ਹਨ | ਜਦੋਂ ਵੀ ਉਹਨਾਂ ਨੂੰ ਮੈਂ ਦੇਰ ਨਾਲ ਆਉਣ ਦਾ ਕਾਰਣ ਪੁੱਛਿਆ ਤਾਂ ਹਰ ਵਾਰ ਹੀ ਉਹਨਾਂ ਦਾ ਉੱਤਰ ਤਕਰੀਬਨ ਇੱਕੋ ਜਿਹਾ ਹੀ ਹੁੰਦਾ ਸੀ .....
' ਕਿਸੇ ਦੀ ਮੌਤ ਹੋ ਗਈ ਸੀ , ਉਹਦੇ ਭੋਗ 'ਤੇ ਗਿਆ ਸਾਂ , ਤਾਂ ਲੇਟ ਹੋ ਗਿਆ |'
' ਰਿਸ਼ਤੇਦਾਰੀ 'ਚ ਕੋਈ ਮਰ ਗਿਆ ਸੀ ਉਧਰ ਗਿਆ ਸਾਂ |'
ਉਹਨਾਂ ਕਦੇ ਵੀ ਕਿਸੇ ਮਰੇ ਦੇ ਭੋਗ ਜਾਂ ਸਸਕਾਰ ਤੋਂ ਬਿਨ੍ਹਾਂ ਹੋਰ ਕੋਈ ਕਾਰਣ ਨਹੀਂ ਸੀ ਦੱਸਿਆ ਦੇਰ ਨਾਲ ਆਉਣ ਦਾ | #KamalDiKalam
ਗੱਲਬਾਤ ਤੋਂ ਉਹ ਬਜੁਰਗ ਮੈਨੂੰ ਕਦੇ ਵੀ ਝੂਠੇ ਨਹੀਂ ਲੱਗੇ , ਪਰ ਹਰ ਵਾਰ ਇੱਕੋ ਜਿਹੇ ਬਹਾਨੇ ਦਿਮਾਗ 'ਚ ਅੱਖਰਦੇ ਜਰੂਰ ਸਨ | ਇੱਕ ਦਿਨ ਮੈਂ ਉਹਨਾਂ ਨੂੰ ਕਿਹਾ ਕੀ ਅਗਰ ਉਹ ਛੇਤੀ ਠੀਕ ਹੋਣਾ ਚਾਹੁੰਦੇ ਹਨ ਤਾਂ ਦਵਾਈ ਦੇ ਨਾਗੇ ਨਾ ਕਰਿਆ ਕਰਨ , ਦਵਾਈ ਬੇਸ਼ੱਕ ਕਿਸੇ ਹੋਰ ਦੇ ਹੱਥ ਮੰਗਵਾ ਲਿਆ ਕਰਨ !
ਅਗਲੀ ਵਾਰ ਉਹਨਾਂ ਦਾ ਭਰਾ ਦਵਿੰਦਰ ਸਿੰਘ ਉਹਨਾਂ ਦੀ ਦਵਾਈ ਲੈਣ ਵਾਸਤੇ ਆ ਗਿਆ ਤਾਂ ਮੈਂ ਅਚਾਨਕ ਪੁੱਛ ਲਿਆ ," ਕੀ ਗੱਲ ਅੱਜ ਭਾਅ ਜੀ ਨਹੀਂ ਆਏ ?" #KamalDiKalam
"ਅੱਜ ਨਰਾਇਣਗੜ੍ਹ ਕਿਸੇ ਰਿਸ਼ਤੇਦਾਰ ਦਾ ਭੋਗ ਸੀ ਉੱਥੇ ਗਏ ਨੇ |" ਉਹਦੇ ਮੂੰਹੋਂ ਵੀ ਉਹੋ ਜਿਹਾ ਹੀ ਬਹਾਨਾ ਸੁਣ ਕੇ ਮੈਨੂੰ ਹੈਰਾਨੀ ਜਿਹੀ ਹੋਈ ਅਤੇ ਮੈਂ ਪੁੱਛ ਹੀ ਲਿਆ ਤਾਂ ਦਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਲੰਮੀ ਚੌੜੀ ਰਿਸ਼ਤੇਦਾਰੀ ਆਸਪਾਸ ਦੇ ਪਿੰਡਾਂ ਵਿੱਚ ਫੈਲੀ ਹੋਈ ਹੈ ਅਤੇ ਆਏ ਦਿਨ ਕਿਸੇ ਨਾ ਕਿਸੇ ਘਰ ਵਿੱਚ ਖੁਸ਼ੀ ਗਮੀ ਆਈ ਰਹਿੰਦੀ ਏ | ਭਾਅ ਨੇ ਪਰਹੇਜ਼ ਕਾਰਣ ਕੁਝ ਖਾਸ ਖਾਣਾਪੀਣਾ ਨਹੀਂ ਹੁੰਦਾ ਜਿਸ ਕਰਕੇ ਗਮੀ ਦੇ ਮੌਕੇ ਨੂੰ ਭੁਗਤਾਉਣ ਦੀ ਡਿਊਟੀ ਭਾਅ ਜੀ ਦੀ ਹੁੰਦੀ ਹੈ , ਇਸੇ ਕਰਕੇ ਸਾਡੀ ਰਿਸ਼ਤੇਦਾਰੀ 'ਚ ਉਹ ' ਭੋਗ ਬਾਬਾ ' ਦੇ ਨਾਂ ਨਾਲ ਮਸ਼ਹੂਰ ਹਨ |

No comments:

Post a Comment