ਕਾਰਨ / ਇੰਦਰਜੀਤ ਕਮਲ - Inderjeet Kamal

Latest

Thursday, 14 December 2017

ਕਾਰਨ / ਇੰਦਰਜੀਤ ਕਮਲ


ਪਹਿਲੀ ਪਾਰੀ ਪੂਰੀ ਕਰਕੇ ਉਹਨੇ ਦੁਬਾਰਾ ਸਰਪੰਚ ਦੀ ਚੋਣ ਲੜੀ ਤਾਂ ਵੋਟਾਂ ਬਹੁਤ ਘੱਟ ਪਈਆਂ ਸਨ ।#KamalDiKalam
ਉਹਨੇ ਆਪਣੇ ਸਮਰਥਕਾਂ ਦੀ ਮੀਟਿੰਗ ਸੱਦ ਕੇ ਵੋਟਾਂ ਘੱਟ ਪੈਣ ਦੀ ਪੜਚੋਲ ਕਰਨੀ ਚਾਹੀ । ਇੱਕ ਸਮਰਥਕ ਹੌਲੀ ਜਿਹੀ ਕੰਨ ਕੋਲ ਕਹਿੰਦਾ ," ਪ੍ਰਧਾਨ ਜੀ , ਸਰਕਾਰ ਨੇ ਗਰੀਬਾਂ ਵਾਸਤੇ ਟੱਟੀਆਂ ਬਣਾਉਣ ਦੀ ਗਰਾਂਟ ਭੇਜੀ ਸੀ , ਉਹ ਤਾਂ ਤੁਸੀਂ ਬਣਾਈਆਂ ਹੀ ਨਹੀਂ । ਜਦੋਂ ਤੁਸੀਂ ਗਰੀਬਾਂ ਦੀਆਂ ਸਾਰੀਆਂ ਟੱਟੀਆਂ ਹੀ ਖਾ ਗਏ ਵੋਟਾਂ ਕਿਥੋਂ ਪੈਣੀਆਂ ਸੀ !!
ਸਰਪੰਚ ਕਹਿੰਦਾ ,'ਸੌਂਹ ਮਾਅਰਾਜ ਦੀ ਮਹਿਕਮੇ ਵਾਲੇ ਹੀ ਹੇਰਾਫੇਰੀ ਕਰ ਗਏ ਮੈਂ ਤਾਂ ਇੱਕ ਵੀ ਟੱਟੀ ਨਹੀਂ ਖਾਧੀ ।'

No comments:

Post a Comment