ਸਾਡੇ ਆਸਪਾਸ ਜਾਂ ਆਪਣੇ ਘਰ ਵਿੱਚ ਹੀ ਵਾਪਰੀ ਕੋਈ ਅਨੋਖੀ ਘਟਨਾ ਜਦੋਂ ਸਾਡੀ ਸਮਝ ਤੋਂ ਬਾਹਰ ਹੁੰਦੀ ਹੈ ਤਾਂ ਅਸੀਂ ਆਪਣੇ ਆਸਪਾਸ ਕਿਸੇ ' ਸਿਆਣੇ ' ਦੀ ਭਾਲ ਕਰਦੇ ਹਾਂ ਤੇ ਸਾਨੂੰ ਹਰ ਪਿੰਡ-ਸ਼ਹਿਰ ਦੇ ਹਰ ਮੁਹੱਲੇ ਵਿੱਚ ਕਈ ' ਲੋਟੂ ਸਿਆਣੇ ' ਮਿਲ ਜਾਂਦੇ ਹਨ , ਜਿਹੜੇ ਲੋਕਾਂ ਨੂੰ ਹੋਰ ਉਲਝਾ ਦਿੰਦੇ ਹਨ ! ਇਸ ਤਰ੍ਹਾਂ ਲੋਕਾਂ ਦਾ ਸਫਰ ਇੱਕ ਸਿਆਣੇ ਤੋਂ ਦੂਸਰੇ ਸਿਆਣੇ ਤੱਕ ਵਧਦਾ ਜਾਂਦਾ ਹੈ ਤੇ ਨਾਲ ਹੀ ਦਿਨੋ ਦਿਨ ' ਸਿਆਣਿਆਂ ' ਦੀ ਗਿਣਤੀ | #KamalDiKalam
ਬਹੁਤੇ ਲੋਕ ਤਾਂ ਮਰੀਜ਼ ਨੂੰ ਮਾਨਸਿਕ ਰੋਗੀਆਂ ਦੇ ਮਾਹਿਰ ਕੋਲ ਲੈਕੇ ਜਾਣ ਦੀ ਥਾਂ ਕਿਸੇ ' ਸਿਆਣੇ ' ਕੋਲ ਲੈਕੇ ਜਾਣਾ ਬੇਹਤਰ ਸਮਝਦੇ ਹਨ |
ਜਿਹੜੇ ਮਾਹਿਰ ਕੋਲ ਲੈਕੇ ਜਾਂਦੇ ਵੀ ਹਨ , ਸਰਕਾਰੀ ਜਾਂ ਗੈਰ ਸਰਕਾਰੀ ਤੌਰ ਤੇ ਉਹਨਾਂ ਮਾਨਸਿਕ ਰੋਗੀਆਂ ਦੇ ਮਨਾਂ ਨੂੰ ਪੜ੍ਹਣ ਦੀ ਥਾਂ ਉਹਨਾਂ ਨੂੰ ਨਸ਼ੇ ਦੀਆਂ ਗੋਲੀਆਂ ਦੇਕੇ ਲੋਰ ਵਿੱਚ ਰੱਖ ਕੇ ਠੀਕ ਦੱਸਿਆ ਜਾਂਦਾ ਹੈ ਤੇ ਇਹ ਦੌਰ ਸਾਲਾਂ ਬੱਧੀ ਚਲਦਾ ਰਹਿੰਦਾ ਹੈ !

No comments:
Post a Comment