ਜਿਹਨਾਂ ਬੰਦਿਆਂ ਦਾ ਆਪਸ ਵਿੱਚ ਬਹੁਤ ਮੇਲ ਮਿਲਾਪ ਹੋਵੇ ਤੇ ਉਹ ਹਰ ਕੰਮ ਰਲਮਿਲ ਕੇ ਕਰ ਲੈਂਦੇ ਹੋਣ ਨਾਲ ਹੀ ਕਦੇ ਵੀ ਉਹਨਾਂ ਦਾ ਝਗੜਾ ਨਾ ਹੋਵੇ ਤਾਂ ਉਹਨਾਂ ਨੂੰ ਕਹਿੰਦੇ ਹਨ " ਇਹਨਾਂ ਦੀਆਂ ਤਾਂ ਰਲੀਆਂ ਚੁਗਦੀਆਂ ਨੇ |"
ਮੇਰੀ ਸਮਝ ਮੁਤਾਬਕ ਇਹਦਾ ਪਿਛੋਕੜ ਬੱਕਰੀਆਂ ਵਾਲਿਆਂ ਨਾਲ ਹੈ , ਜਿਹਨਾਂ ਦੀਆਂ ਬੱਕਰੀਆਂ ਰਲੀਆਂ ਮਿਲੀਆਂ ਚੁਗਦੀਆਂ ਰਹਿੰਦੀਆਂ ਹੋਣਗੀਆਂ ਤੇ ਉਹ ਕਦੇ ਨਹੀਂ ਲੜੇ ਹੋਣਗੇ |
ਸਾਰਿਆਂ ਦੀਆਂ ਰਲੀਆਂ ਚੁਗਣੀਆਂ ਚਾਹੀਦੀਆਂ ਨੇ !

No comments:
Post a Comment