ਗੁੱਸਾ \ ਇੰਦਰਜੀਤ ਕਮਲ - Inderjeet Kamal

Latest

Monday, 8 May 2017

ਗੁੱਸਾ \ ਇੰਦਰਜੀਤ ਕਮਲ


ਰਾਤੀਂ ਫੋਨ ਦੀ ਘੰਟੀ ਨੇ ਜਗਾ ਦਿੱਤਾ | ਰਾਤ ਅੱਧੀ ਤੋਂ ਵੱਧ ਬੀਤ ਚੁੱਕੀ ਸੀ ਤੇ ਨੰਬਰ ਅਣਪਛਾਤਾ ਸੀ | ਸੋਚਿਆ ਕਿਸੇ ਦੀ ਕੋਈ ਮਜ਼ਬੂਰੀ ਹੋ ਸਕਦੀ ਹੈ |
' ਹੈਲੋ ' ਕਰਦਿਆਂ ਹੀ ਅੱਗੋਂ ਆਵਾਜ਼ ਆਈ ," ਡਾਕਟਰ ਸਾਹਬ , ਮੈਂ .......... ਪੰਜਾਬ ਤੋਂ ਤੁਹਾਡਾ ਫੇਸਬੁੱਕ ਫਰੈਂਡ ਹਾਂ ਤੇ ਤੁਹਾਡੀ ਹਰ ਇੱਕ ਪੋਸਟ ਪੜ੍ਹਦਾ ਹਾਂ ! "
ਮੈਂ ਕਿਹਾ ," ਚੰਗੀ ਗੱਲ ਹੈ |" #KamalDiKalam
ਕਹਿੰਦਾ ," ਹੋਰ ਸੁਣਾਓ ਕੀ ਹਾਲ ਹੈ ?"
ਉਹਦੇ ਹੋਰ ਗੱਲ ਲੰਮੀ ਖਿੱਚਣ ਦੇ ਡਰੋਂ ਮੈਂ ਕਿਹਾ ," ਹਾਲ ਚਾਲ ਤਾਂ ਠੀਕ ਹੈ , ਤੁਸੀਂ ਕੰਮ ਦੱਸੋ !"
ਕਹਿੰਦਾ ," ਮੈਂ ਕਈ ਮਹੀਨਿਆਂ ਤੋਂ ਬਹੁਤ ਪਰੇਸ਼ਾਨ ਹਾਂ | ਰੋਜ਼ ਰਾਤ ਨੂੰ ਮੈਨੂੰ ਕੋਈ ਸੁੱਤੇ ਪਏ ਨੂੰ ਕੁੱਟਦਾ ਏ ਤੇ ਸਵੇਰੇ ਉੱਠਦਿਆਂ ਹੀ ਸਾਰਾ ਸਰੀਰ ਦੁਖ ਰਿਹਾ ਹੁੰਦਾ ਏ |"
ਮੈਂ ਕਿਹਾ ," ਅੱਧੀ ਅੱਧੀ ਰਾਤ ਨੂੰ ਫੋਨ ਕਰਕੇ ਲੋਕਾਂ ਨੂੰ ਤੰਗ ਕਰੋਗੇ ਤਾਂ ਸਾਰੇ ਮੇਰੇ ਵਰਗੇ ਬਰਦਾਸ਼ਤ ਕਰਨ ਵਾਲੇ ਥੋੜਾ ਮਿਲਣਗੇ | ਬਹੁਤੇ ਬੇਸਬਰੇ ਆਪਣਾ ਗੁੱਸਾ ਕੱਢਣਗੇ ਹੀ !" 
ਕਹਿੰਦਾ ," ਠੀਕ ਏ ਦਿਨੇ ਫੋਨ ਕਰਾਂਗਾ !"

No comments:

Post a Comment