ਇੱਕ ਬਾਦਸ਼ਾਹ ਨੇ ਕਿਹਾ ਕਿ ਜਿਹੜਾ ਉਹਨੂੰ ਇੱਕ ਐਸੀ ਕਹਾਣੀ ਸੁਣਾਵੇ ਜੋ ਲਗਾਤਾਰ ਤਿੰਨ ਦਿਨ ਖਤਮ ਨਾ ਹੋਵੇ , ਉਹਨੂੰ ਉਹ ਆਪਣੀ ਕੁੜੀ ਦਾ ਰਿਸ਼ਤਾ ਕਰ ਦੇਵੇਗਾ | ਇਹ ਵੀ ਸ਼ਰਤ ਸੀ ਕਿ ਜਿਹਦੀ ਕਹਾਣੀ ਪਹਿਲਾਂ ਖਤਮ ਹੋ ਗਈ ਉਹਦਾ ਸਿਰ ਕਲਮ ਕੀਤਾ ਜਾਏਗਾ |
ਕਈਆਂ ਨੇ ਕੋਸ਼ਿਸ਼ ਕੀਤੀ ਪਰ ਸਿਰ ਕਲਮ ਕਰਵਾ ਬੈਠੇ |
ਇੱਕ ਦੇਸੀ ਜਿਹਾ ਮੁੰਡਾ ਆਇਆ | ਕਹਿੰਦਾ ਸੁਣੇ ਕਹਾਣੀ ," ਇੱਕ ਸ਼ਿਕਾਰੀ ਨੇ ਪੰਛੀਆਂ ਨੂੰ ਕਾਬੂ ਕਰਨ ਲਈ ਇੱਕ ਬਹੁਤ ਹੀ ਵੱਡਾ ਜਾਲ ਬਣਾ ਕੇ ਇੱਕ ਬਹੁਤ ਵੱਡੇ ਮੈਦਾਨ ਵਿੱਚ ਲਗਾ ਦਿਤਾ |" #KamalDiKalam
ਰਾਜਾ ਕਹਿੰਦਾ ," ਫੇਰ ? "
ਮੁੰਡਾ ਬੋਲਿਆ ,"ਥੋੜੇ ਚਿਰ ਵਿੱਚ ਹੀ ਬਹੁਤ ਵੱਡੀ ਗਿਣਤੀ ਵਿੱਚ ਪੰਛੀ ਫਸ ਗਏ |"
ਰਾਜਾ ਕਹਿੰਦਾ ," ਫੇਰ ?"
ਮੁੰਡਾ ਕਹਿੰਦਾ ," ਸ਼ਿਕਾਰੀ ਜਾਲ ਨੂੰ ਉਵੇਂ ਹੀ ਛੱਡ ਕੇ ਚਲਾ ਗਿਆ |"
ਰਾਜਾ ਕਹਿੰਦਾ " ਫੇਰ ?"
ਮੁੰਡਾ ਕਹਿੰਦਾ ," ਜਾਲ ਵਿੱਚ ਇੱਕ ਨਿੱਕੀ ਜਿਹੀ ਮੋਰੀ ਰਹਿ ਗਈ ਸੀ |"
ਰਾਜਾ ਕਹਿੰਦਾ,' ਫੇਰ ?"
ਮੁੰਡਾ ਕਹਿੰਦਾ ," ਉਸ ਮੋਰੀ 'ਚੋਂ ਇੱਕ ਵੇਲੇ ਇੱਕ ਹੀ ਪੰਛੀ ਨਿਕਲ ਸਕਦਾ ਸੀ |"
ਰਾਜਾ ਕਹਿੰਦਾ ," ਫੇਰ |"
ਮੁੰਡਾ ਕਹਿੰਦਾ ," ਮੋਰੀ ਚੋਂ ਇਕੱ ਪੰਛੀ ਨਿਕਲੇ , ਕਰੇ ਫੁਰਰਰਰਰਰਰਰਰ |"
ਰਾਜਾ ਕਹਿੰਦਾ ,"ਫੇਰ ?"
ਮੁੰਡਾ ਕਹਿੰਦਾ ," ਇੱਕ ਪੰਛੀ ਨਿਕਲੇ ਫੁਰਰਰਰਰਰਰਰਰ |"
ਰਾਜਾ ਕਹਿੰਦਾ ,"ਫੇਰ ?"
ਮੁੰਡਾ ," ਫੁਰਰਰਰਰਰਰਰਰ |"
ਰਾਜਾ ,"ਫੇਰ ?|"
ਮੁੰਡਾ ," ਫੁਰਰਰਰਰਰਰਰਰ |"
ਰਾਜਾ ਖਿਝ ਕੇ ਕਹਿੰਦਾ ," ਅੱਗੇ ਵੀ ਸੁਣਾ !"
ਮੁੰਡਾ ਕਹਿੰਦਾ ," ਫੁਰਰਰਰਰਰਰਰਰ |"
ਰਾਜਾ ਕਹਿੰਦਾ ," ਅੱਗੇ ਸੁਣਾਉਂਦਾ ਏਂ ਕਿ ਸਿਰ ਕਲਮ ਕਰਵਾਵਾਂ ?"
ਮੁੰਡਾ ਕਹਿੰਦਾ ," ਮਹਾਰਾਜ , ਕਹਾਣੀ ਹੀ ਸੁਣਾ ਰਿਹਾ ਹਾਂ , ਪੰਛੀ ਖਤਮ ਹੋਣਗੇ ਤਾਂ ਅੱਗੇ ਸੁਨਾਊਂ !"
ਰਾਜਾ ਉਹਦੀ ਚਲਾਕੀ ਸਮਝ ਕੇ ਹਾਰ ਮੰਨ ਗਿਆ |
No comments:
Post a Comment