ਫੇਸਬੁੱਕ ਨੇ ਬਹੁਤ ਸਾਰੇ ਵਧੀਆ ਵਧੀਆ ਨਵੇਂ ਮਿੱਤਰਾਂ ਨਾਲ ਮੇਲ ਕਰਾਇਆ ਹੈ | ਦਾਇਰਾ ਬਹੁਤ ਵਸੀਹ ਹੋਇਆ , ਮਿੱਤਰਾਂ ਤੋਂ ਬਹੁਤ ਕੁਝ ਸਿੱਖਿਆ , ਜਿਸ ਨਾਲ ਜਾਣਕਾਰੀ ਵਧੀ | ਮੈਂ ਫੇਸਬੁੱਕ ਨੂੰ ਆਪਣੇ ਤਜਰਬੇ ਅਤੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਨਾਲ ਨਾਲ ਹਾਸੇ ਠੱਠੇ ਲਈ ਵੀ ਇੱਕ ਵਧੀਆ ਸਾਧਨ ਮੰਨਦਾ ਹਾਂ , ਜੋ ਸਾਡੀ ਮਾਨਸਿਕ ਖੁਰਾਕ ਹੋ ਸਕਦੇ ਹਨ | #KamalDiKalam
ਕੋਈ ਵੇਲਾ ਸੀ , ਪਾਣੀ ਵੀ ਹਿੰਦੂ ਜਾਂ ਮੁਸਲਮਾਨ ਹੁੰਦਾ ਸੀ | ਆਜ਼ਾਦੀ ਵੇਲੇ ਦੀਆਂ ਘਟਨਾਵਾਂ ਪੜ੍ਹਦਿਆਂ ਸੁਣਦਿਆਂ , ਘੜਿਆਂ 'ਤੇ ਲਿਖਿਆ ਹਿੰਦੂ ਪਾਣੀ , ਮੁਸਲਮਾਨ ਪਾਣੀ ਅੱਖਾਂ ਸਾਹਮਣੇ ਆ ਜਾਂਦਾ ਹੈ , ਜੋ ਬਹੁਤ ਸਾਰੀਆਂ ਮੌਤਾਂ ਦਾ ਕਾਰਣ ਵੀ ਬਣਿਆਂ !
ਅੱਜ ਵੀ ਅਸੀਂ ਕਈ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਫਿਰਕਿਆਂ ਨਾਲ ਇਸ ਤਰ੍ਹਾਂ ਜਕੜ ਕੇ ਬੈਠੇ ਹਾਂ ਕਿ ਉਹਨਾਂ ਦਾ ਜ਼ਿਕਰ ਕਰਣ ਨਾਲ ਵੀ ਫਿਰਕੂ ਭਾਵਨਾਵਾਂ ਭੜਕਣ ਦਾ ਖਤਰਾ ਰਹਿੰਦਾ ਹੈ |
ਕੜਾਹ ਨੂੰ ਸਿੱਖ , ਖੀਰ ਨੂੰ ਹਿੰਦੂ ਤੇ ਸੇਵੀਆਂ ਨੂੰ ਮੁਸਲਮਾਨ ਸਮਝਣ ਵਾਲੇ ਦੋਸਤਾਂ ਨੂੰ ਬੇਨਤੀ ਹੈ ਕਿ ਇਹਨਾਂ ਵਲਗਣਾਂ 'ਚੋਂ ਬਾਹਰ ਆਕੇ ਵੇਖੋ ਦੁਨੀਆਂ ਬੜੀ ਹਸੀਨ ਹੈ |
ਕਿਸੇ ਵੀ ਫਿਰਕੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਹੈ , ਪਰ ਅੰਧਵਿਸ਼ਵਾਸ ਤੇ ਗੈਰ ਇਨਸਾਨੀ ਕਾਰਵਾਈਆਂ ਦਾ ਵਿਰੋਧ ਕਰਣਾ ਬਣਦਾ ਹੈ !
No comments:
Post a Comment