ਅੱਜ ਅਸੀਂ ਪੰਜਾਬ ਗਏ ,ਮੇਰੀ ਇੱਕ ਰਿਸ਼ਤੇਦਾਰ ਨੇ ਗੱਲ ਸੁਣਾਈ | ਕਹਿੰਦੀ ," ਸਾਡੇ ਪਿੰਡ ਦਾ ਮੁੰਡਾ ਅਸਾਮ ਚਲਾ ਗਿਆ 'ਤੇ ਦੋ ਕੁ ਸਾਲ ਬਾਦ ਵਾਪਸ ਆਇਆ | ਘਰਦਿਆਂ ਚਾਹ ਬਣਾਕੇ ਦਿੱਤੀ , ਕਹਿੰਦਾ ,'ਨਹੀਂ ਮੈਂ ਆਪਣੀ ਚਾਹ ਆਪੇ ਬਨਾਊਂ | ' ਮੁੰਡੇ ਨੇ ਚਾਹ ਦਾ ਪਾਣੀ ਰੱਖਿਆ ਤੇ ਚਾਹ ਪੱਤੀ ਵਗੈਰਾ ਪਾਉਣ ਤੋਂ ਬਾਦ ਬੈਗ 'ਚੋਂ ਇੱਕ ਲਿਫ਼ਾਫ਼ਾ ਕਢਿਆ ਤੇ ਉਹਦੇ ਚੋਂ ਅੱਧਾ ਚਿਮਚਾ ਇੱਕ ਚੂਰਣ ਜਿਹੇ ਦਾ ਪਾ ਲਿਆ | ਉਹਦੀ ਮਾਂ ਪੁੱਛਦੀ ,' ਪੁੱਤ ਇਹ ਕੀ ਆ ?' ਕਹਿੰਦਾ ਚਾਹ ਦਾ ਮਸਾਲਾ | ਮਾਤਾ ਨੇ ਅਗਲੇ ਦਿਨ ਚਾਹ ਦਾ ਪਤੀਲਾ ਧਰਿਆ ਤੇ ਪੁੱਤ ਵਾਲੇ ਲਿਫਾਫੇ ਚੋਂ ਅੱਧੀ ਕੜਛੀ ਚਾਹ ਵਾਲੇ ਮਸਾਲੇ ਦੀ ਪਾ ਦਿੱਤੀ | ਰੋਜ਼ ਕੰਮ ਚਲਦਾ ਰਿਹਾ , ਮੁੰਡਾ ਫਿਰ ਵੀ ਆਪਣੀ ਚਾਹ ਵੱਖਰੀ ਬਣਾਉਂਦਾ ਰਿਹਾ | ਇੱਕ ਦਿਨ ਉਹ ਮਾਂ ਨੂੰ ਕਹਿੰਦਾ ,' ਚਾਹ ਵਾਲਾ ਮਸਾਲਾ ਕਿੱਥੇ ਆ ? ਮਾਂ ਕਹਿੰਦੀ ,' ਪੁੱਤ ਉਹ ਤਾਂ ਕੱਲ੍ਹ ਦਾ ਖਤਮ ਹੋ ਗਿਆ ਏ , ਅੱਜ ਚਾਹ ਦਾ ਸਵਾਦ ਹੀ ਨਹੀਂ ਆਇਆ | ਮਸਾਲੇ ਵਾਲੀ ਚਾਹ ਪੀਕੇ ਤਾਂ ਸਾਰਾ ਟੱਬਰ ਉੱਡਿਆ ਫਿਰਦਾ ਸੀ , ਹੁਣ ਅਸਾਮ ਜਾਕੇ ਦੋ ਕੁ ਕਿੱਲੋ ਮਸਾਲਾ ਭੇਜ ਦੇਵੀਂ |" #KamalDiKalam
ਮੁੰਡਾ ਮੱਥੇ 'ਤੇ ਹੱਥ ਮਾਅਰਕੇ ਕਹਿੰਦਾ ," ਮਾਂ ਉਹ ਤਾਂ ਭੁੱਕੀ ਸੀ !"
No comments:
Post a Comment