ਜਦੋਂ ਮੈਂ ਚਾਰ ਸੌ ਰੂਪਏ ਦਾ ਘਾਟਾ ਖਾਧਾ \ ਇੰਦਰਜੀਤ ਕਮਲ - Inderjeet Kamal

Latest

Sunday, 5 March 2017

ਜਦੋਂ ਮੈਂ ਚਾਰ ਸੌ ਰੂਪਏ ਦਾ ਘਾਟਾ ਖਾਧਾ \ ਇੰਦਰਜੀਤ ਕਮਲ


ਮੈਂ ਕਿਸੇ ਰਿਸ਼ਤੇਦਾਰ ਨਾਲ ਕਿਸੇ ਕੰਮ ਹਰਦਵਾਰ ਗਿਆ | ਉਥੇ 'ਹਰਕੀ ਪੌੜੀ ਘਾਟ ' ਉੱਤੇ ਉਹ ਆਪਣੀ ਕਾਰਵਾਈ ਕਰ ਰਹੇ ਸਨ ਤੇ ਮੈਂ ਕਿਸੇ ਦਾ ਆਇਆ ਇੱਕ ਜਰੂਰੀ ਫੋਨ ਸੁਣਨ ਵਿੱਚ ਮਸਤ ਸਾਂ | ਇੱਕ ਮੁੰਡਾ ਜਿਹਾ ਆਪਣੇ ਹੱਥ ਵਿੱਚ ਕੌਲੀ ਜਿਹੀ ਫੜ ਕੇ ਮੇਰੇ ਕੋਲ ਆਇਆ ਤੇ ਕੌਲੀ ਚ ਆਪਣਾ ਅੰਗੂਠਾ ਘਸਾਕੇ ਮੇਰੇ ਮੱਥੇ 'ਤੇ ਲਗਾ ਦਿੱਤਾ | ਮੈਂ ਫੋਨ ਤੇ ਗੱਲਬਾਤ ਬੰਦ ਕੀਤੀ ਤੇ ਫੋਨ ਦੀ ਸਕ੍ਰੀਨ ਵਿੱਚ ਆਪਣਾ ਮੱਥਾ ਵੇਖਿਆ ਜਿਹਦੇ 'ਤੇ ਲਾਲ ਰੰਗ ਦਾ ਤਿਲਕ ਲੱਗਾ ਸੀ | ਮੈਂ ਉਸ ਤਿਲਕ ਲਗਾਉਣ ਵਾਲੇ ਨੂੰ ਕਾਰਣ ਪੁੱਛਿਆ ਤਾਂ ਉਹ ਕਹਿੰਦਾ ," ਹਮਾਰੀ ਫੀਸ ਦੋ ਕੇਵਲ ਸੌ ਰੂਪਏ !"
ਮੈਂ ਪੁੱਛਿਆ , " ਕਿਸ ਗੱਲ ਦੀ ?" #KamalDiKalam
ਕਹਿੰਦਾ," ਹਮ ਬ੍ਰਾਹਮਣ ਹੈਂ , ਔਰ ਆਪ ਕੋ ਤਿਲਕ ਕਿਯਾ ਹੈ ! ਫੀਸ ਤੋ ਬਣਤੀ ਹੈ !"
ਮੈਂ ਕਿਹਾ," ਬਿਲਕੁਲ ਠੀਕ ! ਕਿਸੀ ਕੋ ਕਿਸੀ ਕੀ ਫੀਸ ਨਹੀਂ ਰਖਣੀ ਚਾਹੀਏ !"
ਉਹਦੇ ਚਿਹਰੇ ਤੇ ਰੌਨਕ ਆ ਗਈ | ਮੈਂ ਉਹਦੇ ਹੱਥ ਵਿੱਚ ਫੜੀ ਕੌਲੀ ਵੱਲ ਇਸ਼ਾਰਾ ਕਰਕੇ ਪੁੱਛਿਆ ," ਇਸ ਮੇਂ ਹੈ ਕਿਯਾ ? "
ਉਹਨੇ ਕੌਲੀ ਮੇਰੇ ਅੱਗੇ ਕਰਕੇ ਕਿਹਾ ," ਸੰਧੂਰ ਹੈ ਜਜਮਾਨ !"
ਮੈਂ ਉਹਦੀ ਕੌਲੀ ਚ ਅੰਗੂਠਾ ਘਸਾ ਕੇ ਉਹਦੇ ਮੱਥੇ 'ਤੇ ਤਿਲਕ ਲਗਾ ਦਿੱਤਾ ਤੇ ਕਿਹਾ ," ਲਾ , ਚਾਰ ਸੌ ਬਾਕੀ ਦੇ !"
ਉਹ ਕਹਿੰਦਾ ," ਪਹਿਲੇ ਪਾਂਚ ਸੌ ਕਾ ਨੋਟ ਤੋ ਦੋ !"
ਮੈਂ ਆਪਣੇ ਹੱਥ 'ਚ ਉਹਦਾ ਗੁੱਟ ਫੜਦੇ ਹੋਏ ਕਿਹਾ ," ਮੈਂ ਭੀ ਬ੍ਰਾਹਮਣ ਹੂੰ , ਔਰ ਮੈਨੇ ਭੀ ਤੁਜੇ ਤਿਲਕ ਲਗਾਯਾ ਹੈ | ਮੇਰੀ ਫੀਸ ਪਾਂਚ ਸੌ ਰੂਪਏ ਹੈ , ਤੂ ਆਪਣਾ ਸੌ ਕਾਟਕੇ ਮੇਰੇ ਚਾਰ ਸੌ ਵਾਪਸ ਕਰਦੇ |"
ਹੁਣ ਉਹ ਮੇਰੇ ਤੋਂ ਗੁੱਟ ਛੁਡਾਵੇ ਤੇ ਮੈਂ ਉਹਨੂੰ ਆਪਣੇ ਵੱਲ ਖਿੱਚਾਂ ! ਅਖੀਰ ਲੋਕਾਂ ਦੇ ਕਹਿਣ ਤੇ ਮੈਂ ਚਾਰ ਸੌ ਰੂਪਏ ਦਾ ਘਾਟਾ ਖਾਧਾ ਤੇ ਉਹਨੂੰ ਛੱਡ ਦਿੱਤਾ|

No comments:

Post a Comment