ਅਸੀਂ ਇੱਕ ਵਿਆਹ ਚ ਪਰਿਵਾਰ ਸਹਿਤ ਗਏ |
ਕਈ ਔਰਤਾਂ ਮਰਦਾਂ ਨੇ ਮੈਨੂੰ ਘੇਰ ਲਿਆ | ਕਿਸੇ ਨੇ ਆਪਣੀ ਜੇਬ੍ਹ ਚੋਂ ਡਾਇਰੀ ਕਢੀ ਤੇ ਨਾਲ ਪੈਨ ਮੇਰੇ ਅੱਗੇ ਕਰੀ ਜਾਵੇ |
ਦੂਜੇ ਨੇ ਇੱਕ ਕਾਗਜ਼ ਮੇਰੇ ਅੱਗੇ ਕਰਤਾ | #KamalDiKalam
ਇੱਕ ਔਰਤ ਨੇ ਪਰਸ ਚੋਂ ਇੱਕ ਕਾਪੀ ਕਢ ਕੇ ਅੱਗੇ ਵਧਾ ਦਿੱਤੀ |
ਕੁੜੀਆਂ , ਮੁੰਡੇ , ਬੁਢੇ , ਜਵਾਨ , ਬੰਦੇ ਜਨਾਨੀਆਂ ,ਸਾਰੇ ਮੇਰੇ ਦਵਾਲੇ |
ਸਾਰਾ ਕੰਮ ਕਰਕੇ ਮੈ ਵਿਹਲਾ ਹੋਇਆ ਤਾਂ ਮੇਰੀ ਬੇਟੀ ਦੂਰੋਂ ਭੱਜਕੇ ਮੇਰੇ ਗਲੇ ਲਗਦੀ ਹੋਈ ਕਹਿੰਦੀ ," ਪਾਪਾ , ਇੱਥੇ ਤਾਂ ਤੁਹਾਡੇ ਬੜੇ ਫੈਨ ਮਿਲ ਗਏ ! ਆਟੋਗ੍ਰਾਫ਼ ਲੈ ਰਹੇ ਸਨ |"
ਮੈਂ ਕਿਹਾ ," ਨਹੀਂ ਪੁੱਤ ਉਹ ਮੇਰੇ ਫੈਨ ਨਹੀਂ , ਆਪਣੇ ਸਰੀਰ ਦੇ ਫੈਨ ਨੇ ! ਸਾਰੇ ਮੇਰੇ ਕੋਲੋਂ ਆਪਣੀ ਆਪਣੀ ਬਿਮਾਰੀ ਖਤਮ ਕਰਣ ਵਾਸਤੇ ਮੇਰੇ ਤੋਂ ਦਵਾਈਆਂ ਲਿਖਵਾਉਣ ਆਏ ਸਨ |"
No comments:
Post a Comment