ਇੱਕ ਦੋਸਤ ਕਹਿੰਦਾ ," ਭਰਾ ਜੀ , ਆਪਣਾ ਫੋਨ ਨੰਬਰ ਦਿਓ ਜਿਹੜੇ ਫੋਨ ਚ ਤੁਹਾਡਾ ਨੰਬਰ ਸੀ ਉਹ ਗੁੰਮ ਹੋ ਗਿਆ |" #KamalDiKalam
ਮੇਰੇ ਤੋਂ ਨੰਬਰ ਲੈਣ ਤੋਂ ਬਾਦ ਕਹਿੰਦਾ ," ਦੋ ਹਜ਼ਾਰ ਦੇ ਨਵੇਂ ਨੋਟ ਹੀ ਲੈ ਦਿਓ |"
ਮੈਂ ਕਿਹਾ ," ਇੱਥੇ ਬੈਂਕਾਂ ਚ ਹੈ ਨਹੀਂ ਇਸ ਵਕਤ "
ਕਹਿੰਦਾ ," ਤੁਹਾਡੇ ਕਈ ਰਿਸ਼ਤੇਦਾਰ ਬੈੰਕ ਮੈਨਜਰ ਵੀ ਨੇ |"
ਮੈਂ ਕਿਹਾ ," ਉਹ ਤਾਂ ਪੰਜਾਬ ਚ ਨੇ |"
ਕਹਿੰਦਾ ," ਹੱਦ ਹੋ ਗਈ ! ਉਹਨਾਂ ਨੂੰ ਕਹੋ ਕਿ ਦੋ ਹਜ਼ਾਰ ਦੇ ਨੋਟ , ਉੱਥੋਂ ਤੁਹਾਡੇ ਖਾਤੇ ਚ ਜਮ੍ਹਾਂ ਕਰਵਾ ਦੇਣ ਤੇ ਇੱਥੇ ਤੁਸੀਂ ਕਢਵਾ ਲਓ |"
ਮੈਂ ਕਿਹਾ ," ਫਿਰ ਤੂੰ ਮੇਰਾ ਫੋਨ ਨੰਬਰ ਲੈਣ ਇੱਥੇ ਕਿਓਂ ਆਇਆ ਏਂ , ਘਰੋਂ ਹੀ ਫੋਨ ਕਰਕੇ ਪੁੱਛ ਲੈਂਦਾ |" ਉਹ ਮੂੰਹ ਅੱਡ ਕੇ ਮੇਰੇ ਚਿਹਰੇ ਵੱਲ ਵੇਖਣ ਲੱਗਾ | ...... ਇੰਦਰਜੀਤ ਕਮਲ
No comments:
Post a Comment