ਇੱਕ ਔਰਤ ਤਕਰੀਬਨ ਇੱਕ ਮਹੀਨੇ ਤੋਂ ਆਪਣੇ ਪਤੀ ਨਾਲ ਮੇਰੇ ਕੋਲੋਂ ਦਵਾਈ ਲੈਣ ਆ ਰਹੀ ਸੀ | ਉਹ ਤਕਰੀਬਨ ਰਾਤ ਦੇ ਵਕਤ ਹੀ ਦਵਾਈ ਲੈਣ ਆਉਂਦੇ ਸਨ , ਜਦੋਂ ਮੇਰਾ ਛੁੱਟੀ ਕਰਨ ਦਾ ਵਕਤ ਹੁੰਦਾ ਸੀ | ਇੱਕ ਦਿਨ ਕਹਿੰਦੀ ," ਬਾਕੀ ਤਾਂ ਸਭ ਕੁਝ ਤਕਰੀਬਨ ਠੀਕ ਹੋ ਗਿਆ ਏ , ਪਰ ਮੇਰੀ ਇੱਕ ਆਦਤ ਨਹੀਂ ਜਾ ਰਹੀ | "
ਜਦੋਂ ਉਹਨੇ ਮੈਨੂੰ ਆਪਣੀ ਆਦਤ ਬਾਰੇ ਦੱਸਿਆ ਤਾਂ ਮੈਂ ਕਿਹਾ ," ਕਿਸੇ ਦਿਨ ਸਵੇਰ ਦੇ ਵਕਤ ਆਇਓ , ਇਹਦੇ ਵਾਸਤੇ ਤੁਹਾਨੂੰ ਹਿਪਨਾਟਾਇਜ਼ ਕਰਣਾ ਪਏਗਾ |" #KamalDiKalam
ਦਵਾਈ ਲੈਕੇ ਬਾਹਰ ਗਏ ਤੇ ਆਪਣੇ ਪਤੀ ਨੂੰ ਕਾਰ ਚ ਬੈਠਾ ਛੱਡਕੇ ਵਾਪਸ ਆਕੇ ਕਹਿੰਦੀ ," ਡਾਕਟਰ ਸਾਹਬ , ਮੈਨੂੰ ਇਹਨਾਂ ਦੇ ਸਾਹਮਣੇ ' ਹਿਪਨਾਟਾਇਜ਼ ' ਨਾ ਕਰਿਓ 'ਕੱਲੀ ਨੂੰ ਕਰਿਓ |"
ਮੈਂ ਕਿਹਾ ," ਭੈਣਜੀ , ਮੇਰਾ ਅਸੂਲ ਹੈ ਕਿ ਜਦੋਂ ਵੀ ਕਿਸੇ ਮਹਿਲਾ ਨੂੰ ' ਹਿਪਨਾਟਾਇਜ਼ ' ਕਰਾਂ ਤਾਂ ਉਹਦੇ ਘਰ ਦਾ ਕੋਈ ਮੈਂਬਰ ਲਾਗੇ ਜ਼ਰੂਰ ਹੁੰਦਾ ਹੈ |"
ਕਹਿੰਦੀ ," ਕੋਈ ਗੱਲ ਨਹੀਂ , ਮੈਂ ਹੋਰ ਕਿਸੇ ਨੂੰ ਲੈ ਆਊਂ , ਇਹਨਾਂ ਸਾਹਮਣੇ ਪਤਾ ਨਹੀਂ ਮੈਂ ਆਪਣੇ ਕਿਹੜੇ ਕਿਹੜੇ ਰਾਜ਼ ਖੋਲ੍ਹ ਦੇਵਾਂ !!!"
ਮੇਰਾ ਹਾਸਾ ਨਿਕਲ ਗਿਆ !
No comments:
Post a Comment