ਅੱਜ ਇੱਕ ਮਕਾਨ ਦੀ ਚੱਠ 'ਤੇ ਗਏ , ਪੰਡਿਤ ਪ੍ਰਵਚਨ ਕਰਦਾ ਹੋਇਆ ਕਹਿੰਦਾ ," ਕੋਲਡ ਡ੍ਰਿੰਕ ਸਾਡੇ ਵਾਸਤੇ ਜਹਿਰ ਹੈ ਤੇ ਮੈਦੇ ਤੋਂ ਬਣੀਆਂ ਚੀਜ਼ਾਂ ਸਾਡੇ ਸਰੀਰ ਚ ਚਰਬੀ ਪੈਦਾ ਕਰਦੀਆਂ ਹਨ , ਸਾਨੂੰ ਇਹਨਾਂ ਚੀਜ਼ਾਂ ਦਾ ਸੇਵਨ ਬਿਲਕੁਲ ਨਹੀਂ ਕਰਣਾ ਚਾਹੀਦਾ | ਹਾਂ ! ਕਦੇ ਕਦੇ ਕਿਸੇ ਪ੍ਰੋਗਰਾਮ ਚ ਥੋੜੇ ਬਹੁਤ ਦਾ ਕੋਈ ਡਰ ਨਹੀਂ ਹੁੰਦਾ |" # KamalDiKalam
ਥੋੜੀ ਦੇਰ ਬਾਦ ਜਦੋਂ ਨਾਸ਼ਤੇ ਦੀ ਵਾਰੀ ਆਈ ਤਾਂ ਪੰਡਿਤ ਨੇ ਸਾਰਿਆਂ ਤੋਂ ਅੱਗੇ ਹੋਕੇ ਇੱਕ ਪਲੇਟ ਚ ਛੋਲੇ ਪਾਏ ਤੇ ਦੋ ਮੋਟੇ ਮੋਟੇ ਫੁੱਲੇ ਹੋਏ ਭਟੂਰੇ ਆਪਣੀ ਪਲੇਟ ਚ ਰੱਖ ਲਏ | ਮੈਂ ਨੇੜੇ ਹੋਕੇ ਕਿਹਾ ," ਪੰਡਿਤ ਜੀ , ਭਟੂਰੇ ਮੈਦੇ ਦੇ ਬਣਦੇ ਨੇ ਤੇ ਮੈਦੇ ਨਾਲ ਸਾਡੀ ਚਰਬੀ ਵਧਦੀ ਏ |"
ਕਹਿੰਦਾ ," ਮੈਂ ਇਹ ਵੀ ਤਾਂ ਕਿਹਾ ਸੀ ਕਿ ਕਦੇ ਕਦੇ ਕਿਸੇ ਪ੍ਰੋਗਰਾਮ ਚ ਥੋੜੇ ਬਹੁਤ ਦਾ ਡਰ ਨਹੀਂ ਹੁੰਦਾ |"
ਮੈਂ ਕਿਹਾ ," ਪਰ ਤੁਸੀਂ ਤਾਂ ਰੋਜ਼ ਹੀ ਕਿਸੇ ਨਾ ਕਿਸੇ ਪ੍ਰੋਗਰਾਮ ਚ ਜਾਂਦੇ ਹੋਵੋਗੇ |" ਉਹ ਠੰਡੇ ਵਾਲੇ ਗਲਾਸਾਂ ਦੀ ਟ੍ਰੇ ਲੈਕੇ ਘੁੰਮਦੇ ਹੋਏ ਬਹਿਰੇ ਨੂੰ ਪਾਸੇ ਕਰਦਾ ਹੋਇਆ ਮੇਰੇ ਕੋਲੋਂ ਦੂਰ ਚਲਾ ਗਿਆ !
No comments:
Post a Comment