ਉਮਰ ਦੇ ਲਿਹਾਜ ਨਾਲ ਵਾਲਾਂ ਦਾ ਸਫੇਦ ਹੋਣਾ ਜਾਂ ਝੜਨਾ ਇੱਕ ਅਲੱਗ ਗੱਲ ਹੈ , ਪਰ ਜਿਹਨਾਂ ਲੋਕਾਂ ਦੇ ਕੱਚੀ ਉਮਰ ਵਿਚ ਹੀ ਵਾਲ ਝੜਨ , ਟੁੱਟਣ ਤੇ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਹਨ ਉਹਨਾ ਲਈ ਚਿੰਤਾ ਦਾ ਵਿਸ਼ਾ ਹੁੰਦਾ ਹੈ |ਅਗਰ ਕੁਝ ਦੋਸਤ ਥੋੜੀ ਮਿਹਨਤ ਕਰ ਲੈਣ ਤਾਂ ਘਰ ਵਿੱਚ ਹੀ ਇਲਾਜ ਹੋ ਸਕਦਾ ਹੈ |
ਤਾਜੇ ਔਲੇ ਲਓ ਤੇ ਉਹਨਾਂ ਨੂੰ ਥੋੜੀ ਜਿਹੀ ਸਟੀਮ ਦੇ ਕੇ ਜਾਂ ਉਬਲਦੇ ਪਾਣੀ ਵਿੱਚ ਪਾਕੇ ਨਰਮ ਕਰ ਲਓ | ਉਹਨਾਂ ਦੀਆਂ ਗਿਟਕਾਂ ( ਬੀਜ ) ਕੱਢਕੇ ਬਾਕੀ ਗੂਦਾ ਮਿਕਸੀ ਵਿੱਚ ਪਾਕੇ ਜਾਂ ਆਪਣੇ ਕਿਸੇ ਤਰੀਕੇ ਨਾਲ ਰਗੜਕੇ ਉਹਦੀ ਚਟਨੀ ਜਿਹੀ ਬਣਾ ਲਓ | ਜਿੰਨੇ ਔਲੇ ਸਨ ਉੰਨਾ ਹੀ ਖੋਪੇ ( ਨਾਰੀਅਲ ) ਦਾ ਸ਼ੁੱਧ ਤੇਲ ਲੈਕੇ ਗਰਮ ਕਰੋ ਤੇ ਉਹਦੇ ਵਿੱਚ ਔਲੇ ਦੇ ਗੂਦੇ ਦੀ ਚਟਣੀ ਪਾਕੇ ਮੱਠੇ ਸੇਕ ਤੇ ਗਰਮ ਹੋਣ ਦਿਓ | #KamalDiKalam
ਮੱਠੇ ਸੇਕ ਤੇ ਚੱਲਦੇ ਚੱਲਦੇ ਜਦੋਂ ਔਲਾ ਸੜ ਕੇ ਕੋਲਾ ਹੋ ਜਾਵੇ ਤਾਂ ਤਾਂ ਤੇਲ ਨੂੰ ਪੁਣ ਲਓ | ਬੱਸ ਤੁਹਾਡਾ ਵਾਲਾਂ ਨੂੰ ਮਜਬੂਤ , ਸੰਘਣੇ ਕਰਨ ਅਤੇ ਚਿੱਟੇ ਹੋਣ ਤੋਂ ਬਚਾਉਣ ਦਾ ਤੇਲ ਤਿਆਰ ਹੈ | ਇਹਨੂੰ ਜਿੰਨਾ ਵਰਤੋਗੇ ਉੰਨਾ ਹੀ ਫਾਇਦਾ ਉਠਾਓਗੇ |

No comments:
Post a Comment