ਬਾਈ \ ਇੰਦਰਜੀਤ ਕਮਲ - Inderjeet Kamal

Latest

Saturday, 26 December 2015

ਬਾਈ \ ਇੰਦਰਜੀਤ ਕਮਲ

ਤੇਜੇ ਦੀ ਵਹੁਟੀ ਤੇਜੇ ਨੂੰ ਕਹਿਣ ਲੱਗੀ ," ਠੰਡ ਬਹੁਤ ਹੋ ਗਈ ਏ , ਮੇਰੇ ਤਾਂ ਫਰਸ਼ 'ਤੇ ਪੋਚੇ ਲਗਾ ਲਗਾ ਕੇ ਜੋੜ ਦੁਖਣ ਲੱਗ ਪਏ ਨੇ , ਜਾਓ ਜਾਕੇ ਬਾਈ ਨੂੰ ਕਹਿ ਆਓ ਕਿ ਉਹ ਪੋਚੇ ਲਗਾ ਜਾਇਆ ਕਰੇ , ਜਿਹੜਾ ਤਿੰਨ ਚਾਰ ਸੌ ਮਹੀਨੇ ਦਾ ਲੈਣਾ ਹੋਵੇ ਲੈ ਲਿਆ ਕਰੇ |" ‪#‎KamalDiKalam‬
ਤੇਜੇ ਨੇ ਗੁੱਸੇ ਚ ਆਕੇ ਟਕੂਆ ਫੜਿਆ ਤੇ ਸਿੱਧਾ ਕਰਕੇ ਕਹਿੰਦਾ ," ਫੇਰ ਦਬਾਰਾ ਬੋਲ ਕੀ ਕਹਿੰਦੀ ਤੀ , ਟੁਕੜੇ ਟੁਕੜੇ ਕਰਦੂੰ !"
ਤੇਜੇ ਦੀ ਵਹੁਟੀ ਸਹਿਮੀ ਜਿਹੀ ਕਹਿੰਦੀ ," ਹਾਏ , ਮੈਂ ਮਰਗੀ ! ਮੈਂ ਇਹੋ ਜਿਹਾ ਕੀ ਕੈਂਠਾ ਮੰਗ ਲਿਆ ਜੋ ਮੇਰੇ ਟੁਕੜੇ ਕਰਨ ਲੱਗਾਂ ?"
ਤੇਜਾ ਕਹਿੰਦਾ ," ਕੈਂਠਾ ਮੰਗ ਲੈਂਦੀ ਬਣਵਾ ਦਿੰਦਾ , ਪਰ ਤੂੰ ਤਾਂ ਬਾਈ ਨਾਲ ਬਾਈ ਨੂੰ ਲੜਾਉਣ ਨੂੰ ਫਿਰਦੀ ਏਂ |"
" ਇਹਦੇ ਚ ਲੜਵਾਉਣ ਵਾਲੀ ਕਿਹੜੀ ਗੱਲ ਆ ਮੈਂ ਪੋਚੇ ਲਾਉਣ ਨੂੰ ਹੀ ਕਿਹਾ ਏ ! " ਤੇਜੇ ਦੀ ਵਹੁਟੀ ਨੇ ਰੁੱਸਣ ਵਾਲੇ ਅੰਦਾਜ਼ ਚ ਕਿਹਾ |
" ਬਹੁਤ ਚੌੜੀ ਨਾ ਹੋ , ਹੁਣ ਮੇਰਾ ਵੱਡਾ ਬਾਈ ਤੇਰੇ ਪੋਚੇ ਲਗਾਇਆ ਕਰੂ ? " ਤੇਜੇ ਨੇ ਟਕੂਆ ਚੁੱਕਦੇ ਹੋਏ ਕਿਹਾ |
" ਓਹ ! ਮੈਂ ਮਰਜਾਂ !! ਮੈਂ ਤਾਂ ਕੰਮ ਕਰਨ ਵਾਲੀ ਬਾਈ ਦੀ ਗੱਲ ਕੀਤੀ ਸੀ | " ਵਹੁਟੀ ਦੀ ਇੰਨੀ ਗੱਲ ਸੁਣਕੇ ਤੇਜੇ ਦੇ ਹੱਥੋਂ ਟਕੂਆ ਡਿੱਗ ਪਿਆ |

No comments:

Post a Comment