ਇੰਨਾ ਸੁਣਦੇ ਹੀ ਮੇਰੇ ਬੱਚੇ ਤੇ ਮੇਰੀ ਗ੍ਰਹਿ ਮੰਤਰੀ ਮੇਰੇ ਵੱਲ ਵੇਖ ਕੇ ਉੱਚੀ ਉੱਚੀ ਹੱਸ ਪਏ |
ਹਰਪ੍ਰੀਤ ਕਹਿੰਦੀ ," ਨਹੀਂ , ਉਹ ਗੱਲ ਨਹੀਂ ........ ਇਹ ਤਾਂ
ਰੋਟੀ ਬਣਾਉਂਦਿਆਂ ,
ਭਾਂਡੇ ਮਾਂਜਦਿਆਂ ,
ਕੱਪੜੇ ਧੋਹਦਿਆਂ ,
ਕੱਪੜੇ ਪ੍ਰੇਸ ਕਰਦਿਆਂ
ਇੱਥੋਂ ਤੱਕ ਕਿ ..............!"
ਗੱਲ ਸੁਣਦੇ ਸੁਣਦੇ ਮੇਰਾ ਪਰਿਵਾਰ ਗੰਭੀਰ ਮੁਦਰਾ ਵਿੱਚ ਚਲਾ ਗਿਆ ਤਾਂ
.
.
.
.
.
.
.
ਹਰਪ੍ਰੀਤ ਨੇ ਆਪਣੀ ਗੱਲ ਪਤਾ ਨਹੀਂ ਪੂਰੀ ਕੀਤੀ ਕਿ ਰੁਖ ਮੋੜ ਲਿਆ .......
" ਇੱਥੋਂ ਤੱਕ ਕਿ
ਝਾੜੂ ਪੋਚਾ ਲਗਾਉਂਦਿਆਂ ਵੀ
ਜਦੋਂ ਇਹਨਾਂ ਵੱਲ ਵੇਖਾਂ ਤਾਂ ਇਹ ਮੋਬਾਇਲ ਲੈਕੇ ਫੇਸਬੁੱਕ ਤੇ ਹੀ ਲੱਗੇ ਹੁੰਦੇ ਨੇ |"
ਮੈਂ ਕਿਹਾ ," ਕਮਲੀਏ ! ਇਹ ਵੀ ਫੇਸਬੁੱਕ ਦੀ ਹੀ ਮਿਹਰਬਾਨੀ ਹੈ ਕਿ ਅਸੀਂ ਦੋ ਅਨਜਾਣ ਪਰਿਵਾਰ ਦੋਸਤ ਬਣਕੇ ਬੈਠੇ ਹਾਂ | ਹਰ ਚੀਜ਼ ਚ ਗੁਣ ਔਗਣ ਦੋਵੇਂ ਹੁੰਦੇ ਨੇ ਸੋਚ ਸਮਝਕੇ ਵਰਤੋ|"
*******************************************************************************
ਮੇਰਾ ਮੁੰਡਾ ਕਪਿਲ ਕਹਿੰਦਾ ," ਪਾਪਾ ਸੋਨੀ ਅੰਕਲ ਨਾਲ ਦੋਸਤੀ ਨਾ ਤੋੜਿਓ !"
ਮੈਂ ਪੁੱਛਿਆ "ਕਿਓਂ ? ".
ਕਹਿੰਦਾ ," ਇਹ ਬੜੇ ਕੰਮ ਦੇ ਬੰਦੇ ਨੇ ਕਿਸੇ ਵੇਲੇ ਵੀ ਪ੍ਰਧਾਨ ਮੰਤਰੀ ਬਣ ਸਕਦੇ ਨੇ !".
ਮੈਂ ਪੁੱਛਿਆ ," ਉਹ ਕਿਓਂ ?".
ਕਹਿੰਦਾ ," ਚਾਹ ਬਹੁਤ ਸਵਾਦ ਬਣਾਉਂਦੇ ਨੇ l"
No comments:
Post a Comment