ਸਾਡਾ ਇੱਕ ਮਾਸਟਰ ਸੀ ਹਰਭਜਨ ਸਿੰਘ | ਉਹਦੀ ਖੱਬੀ ਅੱਖ ਪੱਥਰ ਦੀ ਸੀ | ਉਹਨੇ ਜਦੋਂ ਮੈਨੂੰ ਖੜਾ ਹੋ ਕੇ ਪਾਠ ਸੁਣਾਉਣ ਨੂੰ ਕਹਿਣਾ ਤਾਂ ਮੈਂ ਜਾ ਕੇ ਖੱਬੇ ਪਾਸੇ ਖੜਾ ਹੋ ਜਾਣਾ ਤੇ ਪਾਠ ਸੁਣਾਉਣ ਦੇ ਨਾਲ ਨਾਲ ਵੰਨ ਸੁਵੰਨੇ ਮੁਹੰ ਬਣਾਈ ਜਾਣੇ ! ਮਾਸਟਰ ਨੂੰ ਤਾਂ ਦਿੱਸਣਾ ਨਾ ਪਰ ਕਲਾਸ ਚ ਬੈਠੇ ਮੁੰਡਿਆਂ ਦਾ ਹਾਸਾ ਨਿਕਲ ਜਾਣਾ ਤੇ ਇੱਕ ਅਧੇ ਨੂੰ ਵੱਜ ਵੀ ਜਾਣੀਆਂ | #KamalDiKalam
ਸਭ ਤੋਂ ਕੱਚਾ ਹਾਸਾ ਗਿਆਨ ਸਿੰਘ ਦਾ ਸੀ ਤੇ ਉਹਨੂੰ ਹੀ ਸਭ ਤੋਂ ਵਧ ਵੱਜਦੀਆਂ ਸਨ | ਇੱਕਦਿਨ ਮਾਸਟਰ ਨੇ ਗਿਆਨ ਸਿੰਘ ਨੂੰ ਹੀ ਪਾਠ ਸੁਣਾਉਣ ਲਈ ਉਠਾ ਲਿਆ |
ਗਿਆਨ ਸਿੰਘ ਨੇ ਵੀ ਮੇਰੀ ਰੀਸ ਕਰਕੇ ਪਾਠ ਸੁਣਾਉਂਦੇ ਸੁਣਾਉਂਦੇ ਵੰਨ ਸੁਵੰਨੇ ਮੁੰਹ ਬਣਾਉਣੇ ਸ਼ੁਰੂ ਕਰ ਦਿੱਤੇ ਤੇ ਮਾਸਟਰ ਕੋਲੋਂ ਬੜੇ ਛਿੱਤਰ ਖਾਧੇ , ਕਿਓਂਕਿ ਉਹ ਗਲਤੀ ਨਾਲ ਖੱਬੇ ਪਾਸੇ ਦੀ ਥਾਂ ਸੱਜੇ ਪਾਸੇ ਖਲੋ ਗਿਆ ਸੀ | ਮੈਂ ਉਹਨੂੰ ਮਜ਼ਾਕ ਨਾਲ ਕਿਹਾ ਨਕਲ ਵੀ ਅਕਲ ਨਾਲ ਵੱਜਦੀ ਏ , ਕਾਕਾ !!
No comments:
Post a Comment