ਮੈਂ ਕਿਹਾ , " ਜੇ ਉਹ ਆਪਣੇ ਹੱਥੀਂ ਇੱਕ ਗੁੱਛਾ ਦੇਵੇ ਫੇਰ ?"
ਸ਼ਰਤ ਲੱਗ ਗਈ ਕਿ ਮੈਂ ਉਹਦੇ ਕੋਲੋਂ ਅੰਗੂਰ ਮੰਗਾਂਗਾ ਨਹੀਂ , ਉਹ ਆਪੇ ਦੇਵੇ ਤਾਂ ਸ਼ਰਤ ਮੈਂ ਜਿੱਤਿਆ |
ਮੈਂ ਸੁਰੇਸ਼ ਦੀ ਦੁਕਾਨ ਦੇ ਬਿਲਕੁਲ ਸਾਹਮਣੇ ਖੜਾ ਹੋਕੇ ਅੰਦਰ ਫਲ ਪੈਕ ਕਰ ਰਹੇ ਸੁਰੇਸ਼ ਨੂੰ ਆਵਾਜ਼ ਮਾਰਕੇ ਪਹਿਲਾਂ ਚੁੱਕਿਆ ਗੁੱਛਾ ਵਿਖਾ ਕੇ ਪੁੱਛਿਆ ," ਸੁਰੇਸ਼ , ਇਹਦੇ ਨਾਲ ਦੇ ਅੰਗੂਰ ਹੈਗੇ ਨੇ ?"
ਸੁਰੇਸ਼ ਅੰਦਰੋਂ ਉਠ ਕੇ ਆਉਂਦਾ ਹੋਇਆ ਬੋਲਿਆ ," ਚਾਚਾ ਕੀ ਗੱਲ ਹੋ ਗਈ ? "
ਮੈਂ ਬਜਾਰ ਚ ਇੱਕ ਅੰਗੂਰਾਂ ਦੀ ਰੇਹੜੀ ਵੱਲ ਇਸ਼ਾਰਾ ਕਰਕੇ ਕਿਹਾ ," ਉਹ ਰੇਹੜੀ ਵਾਲਾ ਕਹਿੰਦਾ ਏ ,ਇਹਦੇ ਨਾਲ ਦੇ ਅੰਗੂਰ ਸਾਰੇ ਸ਼ਹਿਰ ਚੋਂ ਨਹੀਂ ਮਿਲ ਸਕਦੇ |"
ਸੁਰੇਸ਼ ਨੇ ਆਪਣੀ ਦੁਕਾਨ ਦੇ ਅੱਡੇ ਤੋਂ ਇੱਕ ਵੱਡਾ ਸਾਰਾ ਗੁੱਛਾ ਅੰਗੂਰਾਂ ਦਾ ਫੜਿਆ ਤੇ ਉਹਨੂੰ ਲਿਫਾਫੇ ਵਿੱਚ ਪਾਕੇ ਮੇਰੇ ਵੱਲ ਵਧਾਉਂਦਾ ਹੋਇਆ , ਉਸ ਰੇਹੜੀ ਵਾਲੇ ਨੂੰ ਇੱਕ ਮੋਟੀ ਜਿਹੀ ਗਾਲ੍ਹ ਕਢਕੇ ਕਹਿੰਦਾ ," ਜਾਹ ਚਾਚਾ , ਉਹਨੂੰ ......... ..... ਨੂੰ ਪੁੱਛ ਇਹਦੇ ਨਾਲ ਦੇ ਅੰਗੂਰ ਉਹਦੇ ਪਿਓ ਨੇ ਵੀ ਵੇਖੇ ਨੇ ?"
ਮੈਂ ਲਿਫ਼ਾਫ਼ਾ ਫੜਿਆ ਤੇ ਅਸੀਂ ਅੰਗੂਰ ਖਾਂਦੇ ਆਪਣੇ ਰਸਤੇ ਚੱਲ ਪਏ | ਮੈਂ ਸ਼ਰਤ ਜਿੱਤ ਗਿਆ |
No comments:
Post a Comment