ਧੰਨ ਤੁਸੀਂ ਬਾਬਿਓ ! ਤੁਹਾਡਾ ਹੀ ਆਸਰਾ !! ਇੰਦਰਜੀਤ ਕਮਲ - Inderjeet Kamal

Latest

Wednesday, 30 September 2015

ਧੰਨ ਤੁਸੀਂ ਬਾਬਿਓ ! ਤੁਹਾਡਾ ਹੀ ਆਸਰਾ !! ਇੰਦਰਜੀਤ ਕਮਲ


ਮੈਂ ਬਾਬਿਆਂ ਦਾ ਤੇ ਉਹਨਾਂ ਦੇ ਡੇਰਿਆਂ ਦਾ ਵਿਰੋਧ ਕਰਕੇ ਬੇਵਕੂਫੀ ਹੀ ਕਰਦਾ ਰਿਹਾ ਹਾਂ | ਹੁਣ ਬਾਬਿਆਂ ਦਾ ਤੇ ਉਹਨਾਂ ਦੇ ਡੇਰਿਆਂ ਦਾ ਵਿਰੋਧ ਬਿਲਕੁਲ ਬੰਦ !
ਅੱਜ ਅਚਾਨਕ ਹਿਸਾਬ ਕਿਤਾਬ ਜਿਹਾ ਲਗਾਕੇ ਵੇਖਿਆ ਤਾਂ ਸਮਝ ਆਈ ਕਿ ਜਿਹਨਾਂ ਬਾਬਿਆਂ ਤੇ ਉਹਨਾਂ ਦੇ ਡੇਰਿਆਂ ਦੇ ਆਸਰੇ ਮੇਰਾ ਪਰਿਵਾਰ ਪਲ ਰਿਹਾ ਹੈ , ਉਹਨਾਂ ਦਾ ਵਿਰੋਧ ਕਰਕੇ ਮੈਂ ਆਪਣੇ ਹੀ ਪੈਰਾਂ ਤੇ ਕੁਹਾੜੀ ਮਾਰ ਰਿਹਾ ਹਾਂ ! ‪#‎KamalDiKalam‬
ਪਿਛਲੇ ਕੁਝ ਮਹੀਨਿਆਂ ਵਿੱਚ ਮੇਰੇ ਕੋਲ ਤਕਰੀਬਨ ਦਸ ਕੇਸ ਐਸੇ ਆਏ ਜੋ ਇਹਨਾਂ ਡੇਰੇ ਵਾਲਿਆਂ ਵੱਲੋਂ ਦਿੱਤੇ ਨਾਮ ਸਿਮਰਨ ਕਾਰਣ ਜਾਂ ਡੇਰਿਆਂ ਵਾਲਿਆਂ ਦੀਆਂ ਹੋਰ ਕਰਤੂਤਾਂ ਕਾਰਨ ਮਾਨਸਿਕ ਰੋਗੀ ਹੋਕੇ ਮੇਰੇ ਕੋਲ ਆਏ , ਜਿਹਨਾਂ ਵਿੱਚੋਂ ਮੈਂ ਬਹੁਤਿਆਂ ਨੂੰ ਠੀਕ ਕਰਕੇ ਭੇਜਿਆ ਤੇ ਉਹਨਾਂ ਤੋਂ ਲਈ ਫੀਸ ਨਾਲ ਆਪਣਾ ਘਰ ਚਲਾਇਆ | 
ਜਿਊਂਦੇ ਵੱਸਦੇ ਰਹੋ ਡੇਰਿਆਂ ਵਾਲਿਓ ਤੇ ਲੋਕਾਂ ਨੂੰ ਮਾਨਸਿਕ ਰੋਗੀ ਕਰਦੇ ਰਹੋ !!

No comments:

Post a Comment