ਕੋਈ ਵੇਲਾ ਸੀ ਜਦੋਂ ਨਵੇਂ ਬਣੇ ਰਿਸ਼ਤੇਦਾਰਾਂ ਦੀ ਬਹੁਤ ਬਹੁਤ ਦੇਰ ਆਪਸ ਵਿੱਚ ਜਾਣ ਪਹਿਚਾਣ ਹੀ ਨਹੀਂ ਸੀ ਹੁੰਦੀ ਤੇ ਉਹ ਇੱਕ ਦੂਜੇ ਤੋਂ ਅਨਜਾਣ ਹੀ ਰਹਿੰਦੇ ਸਨ | ਅੱਜ ਉਹ ਜ਼ਮਾਨਾ ਬਦਲ ਚੁੱਕਾ ਹੈ ਤੇ ਅਸੀਂ ਪੂਰੀ ਤਰ੍ਹਾਂ ਨਵੇਂ ਯੁੱਗ ਚ ਪ੍ਰਵੇਸ਼ ਕਰ ਚੁੱਕੇ ਹਨ | #KamalDiKalam
ਤੇਜ਼ੀ ਦੇ ਇਸ ਯੁੱਗ ਵਿੱਚ ਜਾਣ ਪਹਿਚਾਣ ਦੀ ਰਫਤਾਰ ਵੀ ਵਧ ਚੁੱਕੀ ਹੈ | ਸਾਡੇ ਭਾਣਜੇ ਦਾ ਵਿਆਹ ਹੋਇਆ ਤੇ ਅਸੀਂ ਉਸ ਤੋਂ ਦੋ ਕੁ ਮਹੀਨੇ ਬਾਦ ਸਾਰਾ ਪਰਿਵਾਰ ਆਪਣੇ ਭੈਣਜੀ ਦੇ ਘਰ ਉਹਨਾਂ ਨੂੰ ਮਿਲਣ ਗਏ | ਨਵੀਂ ਆਈ ਨੂੰਹ ਨਾਲ ਕਿਸੇ ਦੀ ਕੋਈ ਮੁਲਾਕਾਤ ਨਹੀਂ ਸੀ ਹੋਈ , ਬੱਸ ਅਸੀਂ ਉਹਨੂੰ ਵਿਆਹ ਵੇਲੇ ਦੁਲਹਨ ਦੇ ਰੂਪ ਵਿੱਚ ਹੀ ਵੇਖਿਆ ਸੀ ਜਾਂ ਫਿਰ ਫੋਟੋਆਂ ਵਿੱਚ |
ਭੈਣਜੀ ਨੇ ਦੂਜੇ ਕਮਰੇ ਵਿੱਚੋਂ ਆਪਣੀ ਨੂੰਹ ਨੂੰ ਬੁਲਾਇਆ ਤਾਂ ਕੀ ਸਾਡੇ ਨਾਲ ਉਹਦੀ ਜਾਣ ਪਹਿਚਾਣ ਕਰਵਾਈ ਜਾਵੇ | ਭੈਣਜੀ ਹਾਲੇ ਕੁਝ ਬੋਲਣ ਹੀ ਲੱਗੇ ਸਨ ਕਿ ਉਹ ਮੇਰੇ ਪੈਰੀਂ ਹੱਥ ਲਗਾਉਂਦੀ ਹੋਈ ਕਹਿਣ ਲੱਗੀ ," ਮੈਨੂੰ ਪਤਾ ਏ , ਇਹ ਯਮੁਨਾਨਗਰ ਵਾਲੇ ਮਾਮਾ ਜੀ ਨੇ | ਮੈਂ ਫੇਸਬੁੱਕ ਤੇ ਇਹਨਾਂ ਦੇ ਸਾਰੇ ਸਟੇਟਸ ਪੜ੍ਹਦੀ ਹਾਂ |"
ਜੈ ਫੇਸਬੁੱਕ ਮਾਤਾ ਦੀ !!
No comments:
Post a Comment