ਹੋ ਗਈ ਬੇਹੋਸ਼ ਸੀ ਆਵਾਜ਼ ਮਾਈ ਸੁਣਕੇ
ਅੱਸੀਆਂ ਦੇ ਕਿੱਲੋ ਨੇ ਪਿਆਜ਼ ਮਾਈ ਸੁਣਕੇ
ਵੈਦ ਨੂੰ ਬੁਲਾਕੇ ਉਹਨੂੰ ਹੋਸ਼ ਵਿੱਚ ਆਂਦਾ ਏ
ਵੈਦ ਜੀ ਦਾ ਬਿੱਲ ਵੀ ਤਾਂ ਵੱਢ ਵੱਢ ਖਾਂਦਾਏ
ਅੱਸੀਆਂ ਦੇ ਕਿੱਲੋ ਹੀ ਪਿਆਜ਼ ਖਾ ਲੈਣੇ ਸੀ
ਵੈਦ ਦੀ ਦਵਾਈ ਵਾਲੇ ਵੀ ਬਚਾਅ ਲੈਣੇ ਸੀ
ਮੇਰੇ ਦੇਸ਼ ਦੇ ਤਾਂ ਨੇਤਾ ਇੱਥੋਂ ਤੱਕ ਆਂਹਦੇ ਨੇ
ਥੋੜੇ ਦਿਨਾਂ ਵਾਸਤੇ ਪਿਆਜ਼ ਕੋਲੋਂ ਸੰਗ ਲਓ
ਪਿਆਜ਼ ਦੀਆਂ ਫੋਟੋਆਂ ਦੀਵਾਰ ਉੱਤੇ ਟੰਗ ਲਓ
ਉਹੋ ਚੰਗੇ ਰਹਿਣਗੇ ਜੋ ਪਿਆਜ਼ ਨਹੀਂ ਖਾਣਗੇ
ਨੇਤਾ ਜੀ ਨੇ ਆਖਿਆ ਏ ਅੱਛੇ ਦਿਨ ਆਣਗੇ
No comments:
Post a Comment