ਘਰੋਂ ਬਾਹਰ ਨਿਕਲਣ ਲੱਗਾ ਤਾਂ ਇੱਕ ਔਰਤ ਦੇ ਗਾਉਣ ਦੀ ਆਵਾਜ਼ ਆਈ ," ਘਰਵਾਲੇ ਪੁੱਛਦੇ ਸੀ ਚਿੱਠੀ ਕਿੱਥੋਂ ਆਈ ਏ , ਮੈਂ ਕਿਹਾ ਹਾਰਾਂ ਵਾਲੇ ਨਾਲ ਪ੍ਰੀਤ ਲਾਈ ਏ |"
ਮੈਂ ਸਮਝਿਆ ਸਾਡੇ ਚੌਕ ਚ ਇੱਕ ਬੰਦਾ ਫੁੱਲਾਂ ਦੇ ਹਾਰ ਵੇਚਦਾ ਏ ਉਹਨੇ ਆਪਣੇ ਗੀਤਾਂ ਦੀ ਕੈਸਟ ਰਿਕਾਰਡ ਕਰਵਾਈ ਹੋਊ | #KamalDiKalam
ਬਾਹਰ ਨਿਕਲਿਆ ਤਾਂ ਕਈ ਔਰਤਾਂ ਦੀ ਇੱਕਠੀ ਆਵਾਜ਼ ਆਈ ," ਪ੍ਰੀਤਾਂ ਲੱਗ ਗਈਆਂ , ਹਾਰਾਂ ਵਾਲੇ ਨਾਲ ਪ੍ਰੀਤਾਂ ਲੱਗ ਗਈਆਂ | ਛਾਵਾ ਪ੍ਰੀਤਾਂ ਲੱਗ ਗਈਆਂ"
ਤਾਂ ਪਤਾ ਲੱਗਾ ਕਿ ਹਾਰਾਂ ਵਾਲਾ ਕੋਈ ਬਾਬਾ ਹੈ ਤੇ ਉਹਦਾ ਕੀਰਤਨ ਚੱਲ ਰਿਹਾ ਹੈ |
No comments:
Post a Comment