ਅਦਲਾ ਬਦਲੀ \ ਇੰਦਰਜੀਤ ਕਮਲ - Inderjeet Kamal

Latest

Saturday, 13 June 2015

ਅਦਲਾ ਬਦਲੀ \ ਇੰਦਰਜੀਤ ਕਮਲ

ਮੈਂ ਸੈਰ ਕਰਕੇ ਵਾਪਸ ਆ ਰਿਹਾ ਸੀ ਤੇ ਵੇਖਿਆ ਕਿ ਬਿੱਟੂ ਨੇ ਪਿੰਜਰਾ ਖੋਲ੍ਹ ਕੇ ਚੂਹੇ ਛੱਡੇ ਤੇ ਉਹ ਭੱਜ ਕੇ ਵਰਮਾ ਜੀ ਦੇ ਘਰ ਵੜ ਗਏ | ਮੇਰਾ ਜੋਰ ਦੀ ਹਾਸਾ ਨਿਕਲ ਗਿਆ | ਬਿੱਟੂ ਮੇਰੇ ਵੱਲ ਹੈਰਾਨ ਹੋ ਕੇ ਵੇਖਣ ਲਗ ਪਿਆ ਤੇ ਕਹਿੰਦਾ," ਕੀ ਗੱਲ ਹੋਈ ? "
ਮੈਂ ਕਿਹਾ," ਗੱਲ ਕੀ ਹੋਣੀ ਸੀ, ਤਿੰਨ ਦਿਨ ਹੋਗੇ ਮੈਨੂੰ ਵੇਖਦੇ , ਤੁਸੀਂ ਅਦਲਾ ਬਦਲੀ ਹੀ ਕਰ ਰਹੇ ਹੋ !"
ਉਹ ਕਹਿੰਦਾ," ਕੀ ਮਤਲਬ ?" ‪#‎KamalDiKalam‬
ਮੈਂ ਕਿਹਾ," ਤੂੰ ਰੋਜ਼ ਵਰਮਾ ਜੀ ਦੇ ਘਰ ਵੱਲ ਚੂਹੇ ਛੱਡ ਜਾਣੈ ਤੇ ਉਹ ਤੇਰੇ ਘਰ ਵੱਲ ਛੱਡ ਰਹੇ ਹੁੰਦੇ ਨੇ |

ਇਹਦੇ ਨਾਲੋਂ ਚੰਗਾ ਕਿਸੇ ਬਿੱਲੀ ਨੂੰ ਖਵਾ ਦਿੰਦੇ ਵਿਚਾਰੀ ਹੱਜ ਜਾਣ ਵਾਲੀ ਬਣਦੀ !"

No comments:

Post a Comment