ਭਾਵੜੇ \ ਇੰਦਰਜੀਤ ਕਮਲ - Inderjeet Kamal

Latest

Tuesday, 2 June 2015

ਭਾਵੜੇ \ ਇੰਦਰਜੀਤ ਕਮਲ

                                                                   ਅੱਜ ਤੋਂ ਤਿੰਨ ਦਹਾਕੇ ਪਹਿਲਾਂ ਵੀ ਸਾਡੇ  ਸ਼ਹਿਰ ਪੱਟੀ ( ਤਰਨਤਾਰਨ ) ਵਿੱਚ ਸਭ ਤੋਂ ਪੈਸੇ ਵਾਲੀ ਬਰਾਦਰੀ ਜੈਨ ਮੰਨੇ ਜਾਂਦੇ ਸਨ | ਬੱਸ  ਅੱਡੇ ਦੇ ਕੋਲ ਹੀ ਇਹਨਾਂ ਦਾ ਆਪਣਾ ਇੱਕ  ਵੱਖਰਾ ਮੁਹੱਲਾ ਵੀ ਹੈ ਜੋ 'ਜੈਨ ਮੁਹੱਲਾ' ਦੇ ਨਾਂ ਨਾਲ ਪ੍ਰਸਿੱਧ ਹੈ | ਇਹਨਾਂ ਨੂੰ 'ਭਾਵੜੇ' ਵੀ ਕਿਹਾ ਜਾਂਦਾ ਹੈ | ਇਹਨਾਂ ਵਿੱਚੋਂ ਬਹੁਤੇ ਲੋਕ ਦੁਕਾਨਦਾਰ ਤੇ ਹੋਰ ਕਾਰੋਬਾਰੀ ਹੀ ਹਨ ਤੇ ਜਾਂ ਵਿਆਜ ਤੇ ਪੈਸੇ ਦੇਣ ਦਾ ਕੰਮ ਕਰਦੇ ਹਨ |
                                                                 ਇੱਕ ਵਾਰ ਮੈਂ ਇੱਕ  ਜਾਣਕਾਰ   ਜੈਨ ਦੀ ਕਰਿਆਨੇ ਦੀ ਦੁਕਾਨ ਤੇ ਜਾਕੇ ਕਿਹਾ  ," ਭਾਵੜੀਆਂ ਚਾਹੀਦੀਆਂ ਸੀ | "
                                       ਜਦੋਂ ਗੱਲ  ਵਧਣ  ਲੱਗੀ ਤਾਂ ਮੈਂ ਕਿਹਾ  , " ਮੈਂ ਤਾਂ ਕਿਹਾ ਸੀ , ਭਾਅ ਵੜੀਆਂ ਚਾਹੀਦੀਆਂ ਸੀ | " ਗੱਲ  ਹਾਸੇ ਚ ਪੈ ਗਈ |

No comments:

Post a Comment