ਚਾਵਲ ਛੋਲੇ ਹਾਫ਼ ਪਲੇਟ ਵੀਹ ਰੂਪਏ \ ਇੰਦਰਜੀਤ ਕਮਲ - Inderjeet Kamal

Latest

Wednesday, 22 April 2015

ਚਾਵਲ ਛੋਲੇ ਹਾਫ਼ ਪਲੇਟ ਵੀਹ ਰੂਪਏ \ ਇੰਦਰਜੀਤ ਕਮਲ

 ਅਸੀਂ ਜਲੰਧਰ ਤੋਂ ਬੱਸ ਵਿੱਚ ਬੈਠੇ ਤੇ ਉਹਨੇ ਰਸਤੇ ਵਿੱਚ ਰਾਜਪੁਰਾ ਬੱਸ ਅੱਡੇ ਤੇ ਬਣੇ ਇੱਕ ਢਾਬੇ ਅੱਗੇ ਰੋਕ ਦਿੱਤੀ |
ਢਾਬੇ ਤੇ ਕੰਮ ਕਰਨ  ਵਾਲੇ ਪੰਦਰਾਂ ਸੋਲਾਂ ਮੁੰਡੇ ਜਿਹੇ ਬੱਸ ਕੋਲ ਆ ਕੇ ਉੱਚੀ ਉੱਚੀ ਰੌਲਾ ਪਾਉਣ ਲੱਗੇ
ਬੱਸ ਵੀਹ ਪੱਚੀ ਮਿੰਟ ਰੁਕਣੀ ਹੈ ਰੋਟੀ ਖਾਓ , ਚਾਹ ਪੀਓ |ਮੈਨੂੰ ਪਤਾ ਸੀ ਕਿ ਇਹੋ ਜਿਹੇ ਢਾਬਿਆਂ ਤੇ ਅਕਸਰ ਲੁੱਟ ਹੁੰਦੀ ਹੈ
ਮੈਂ ਲੱਤਾਂ ਸਿਧੀਆਂ ਕਰਨ ਤੇ ਆਸ ਪਾਸ ਦਾ ਮਾਹੌਲ ਪਰਖਣ ਵਾਸਤੇ ਬੱਸ ਚੋ ਉੱਤਰ ਆਇਆ ਲੋਕ ਆਪੋ ਆਪਣੀ ਇੱਛਾ ਮੁਤਾਬਕ ਖਾਣ ਪੀਣ ਦੀਆਂ ਚੀਜ਼ਾਂ ਲੈਣ ਲੱਗੇ ਦੋ ਸਧਾਰਣ ਜਿਹੇ ਬੰਦਿਆਂ ਨੇ ਚਾਵਲ ਛੋਲਿਆਂ ਦੀ ਪਲੇਟ ਦਾ ਭਾ ਪੁੱਛਿਆ ਤਾਂ ਜਵਾਬ ਆਇਆ ,“ ਫੁੱਲ ਪਲੇਟ ਚਾਲੀ ਰੁਪੇ , ਹਾਫ਼ ਪਲੇਟ ਵੀਹ ਰੁਪੇ “  #KamalDiKalam
“ ਦੋ ਹਾਫ਼ ਲੈਕੇ ਆ “ ਆਰਡਰ ਮਿਲਦਿਆਂ ਹੀ ਦੋ ਥਾਲੀਆਂ ਆ ਗਈਆਂ ,ਜਿਹਨਾ ਵਿੱਚ ਚਾਵਲਾਂ ਦੇ ਨਾਲ ਨਾਲ ਇੱਕ ਕੌਲੀ ਵਿੱਚ ਰਾਇਤਾ ਤੇ ਇੱਕ ਕੌਲੀ ਵਿੱਚ ਛੋਲੇ ਸਨ |ਨਾਲ ਮੂਲੀਆਂ ਤੇ ਗੰਢੇ ਵੀ ਸਨ |
ਮੈਨੂੰ ਸ਼ੱਕ  ਹੋ ਗਿਆ ਤੇ ਮੈਂ ਪੁੱਛ ਹੀ ਲਿਆ ,“ ਇਹ ਹਾਫ਼ ਪਲੇਟ ਹੈ ?”
ਜਵਾਬ ਹਾਂ ਵਿੱਚ ਸੁਣਕੇ ਮੈਂ ਫੇਰ ਪੁੱਛਿਆ , “ ਕਿੰਨੇ ਦੀ ਹੈ ?”
“ ਵੀਹ ਰੁਪੇ ਦੀ “ ਪਰ ਜਵਾਬ ਸੁਣਕੇ ਮੇਰੀ ਸੰਤੁਸ਼ਟੀ ਨਾ ਹੋਈ
ਮੈਂ ਉਹਨਾ ਦੋਹਾਂ ਵਿਅਕਤੀਆਂ ਨੂੰ ਦੋਬਾਰਾ ਤੱਸਲੀ ਕਰਨ ਵਾਸਤੇ ਕਿਹਾ |
ਮੈਂ ਕਿਹਾ , “ ਮੈਨੂੰ ਲਗਦਾ ਏ ਤੁਸੀਂ ਖਾਣੇ  ਦੇ ਨਾਲ ਨਾਲ ਧੋਖਾ ਵੀ ਖਾ ਰਹੇ ਹੋ |”
ਇੱਕ ਬੰਦਾ ਮੇਰੇ ਕੋਲ ਆਕੇ , ਮੇਰੇ ਮੋਢੇ ਤੇ ਹੱਥ ਰੱਖ ਕੇ ਕਹਿਣ ਲੱਗਾ ,
“ ਭਾਈ ਸਾਹਬ ਇਹਨਾ  ਨੂੰ ਖਾਣ ਦਿਓ , ਬੱਸ ਚੱਲਣ ਦਾ ਵਕਤ ਹੋ ਜਾਏਗਾ “
ਉਹ ਢਾਬੇ ਦਾ ਹੀ ਬੰਦਾ ਸੀ , ਮੈਂ  ਉਹਨੂੰ ਪੁੱਛਿਆ ,“ ਇਹ ਪਲੇਟ ਕਿੰਨੇ ਦੀ ਹੈ ?” ##KamalDiKalam 

“ ਵੀਹ ਰੁਪੇ ਦੀ “ ਉੱਤਰ ਸੁਣਕੇ ਮੇਰੀ ਫਿਰ ਵੀ ਤੱਸਲੀ ਨਾ ਹੋਈ |ਇੱਕ ਆਮ ਰੇਹੜੀ ਤੇ ਵੀ ਇੰਨਾ ਸਮਾਨ ਵੀਹ ਰੁਪੇ ਚ ਮਿਲਣਾ ਮੁਸ਼ਕਿਲ ਹੈ |
ਚਾਵਲ ਖਾਣ ਤੋਂ ਬਾਦ ਉਹਨਾਂ ਮੁੰਹ ਤੇ ਹੱਥ ਫੇਰਿਆ ਤੇ ਕਾਉਂਟਰ ਤੇ ਜਾ ਕੇ ਮਾਲਿਕ  ਨੂੰ ਸੌ ਦਾ ਨੋਟ ਫੜਾਇਆ |
ਉਹ ਕਹਿੰਦਾ ,“ ਇੱਕ ਸੌ ਚਾਲੀ ਹੋਰ |”
ਬੱਸ ਫਿਰ ਕੀ ਸੀ , ਪੈ ਗਿਆ ਪੰਗਾ
ਰੌਲੇਰੱਪੇ ਤੋਂ ਬਾਦ ਉਹਨਾਂ ਦੋ ਸੌ ਚਾਲੀ ਰੁਪੇ ਦੇ ਕੇ ਜਾਨ ਛੁਡਵਾਈ
ਮੈਂ ਢਾਬੇ ਦੀਆਂ ਫੋਟੋਆਂ ਖਿਚ ਰਿਹਾ ਸਾਂ ਤਾਂ  ਮਾਲਿਕ ਕਹਿੰਦਾ ,
“ ਜਿੰਨੀਆਂ ਮਰਜ਼ੀ ਫੋਟੋਆਂ ਖਿੱਚੋ ਅਸੀਂ ਸਰਕਾਰ ਨੂੰ ਠੇਕਾ ਦਿੰਦੇ ਹਾਂ “
ਮੈਂ ਸੋਚ ਰਿਹਾ ਸਾਂ ਠੱਗੀ ਮਾਰਨ ਦਾ ਕਿਹੜਾ ਠੇਕਾ ਹੁੰਦਾ ਏ ?

No comments:

Post a Comment