ਗੁਪਤਾ ਜੀ ਦੇ ਗੁਪਤ ਖਾਤੇ \ ਇੰਦਰਜੀਤ ਕਮਲ - Inderjeet Kamal

Latest

Wednesday, 22 April 2015

ਗੁਪਤਾ ਜੀ ਦੇ ਗੁਪਤ ਖਾਤੇ \ ਇੰਦਰਜੀਤ ਕਮਲ

ਗੁਪਤ ਖਾਤੇ ਖੁੱਲ੍ਹਵਾਉਣ ਵਾਲੀ ਗੋਲੀ  \ ਇੰਦਰਜੀਤ ਕਮਲ
ਕਈ ਦਿਨ ਪਹਿਲਾਂ ਸਾਡੇ ਇਲਾਕੇ ਦੇ ਇੱਕ ਡਾਕਟਰ ਦੇ ਕਲੀਨਿਕ ਤੇ ਸ਼ਹਿਰ ਦੇ ਇੱਕ ਕਾਰੋਬਾਰੀ ਗੁਪਤਾ ਜੀ ਨੂੰ ਲੈਕੇ ਆਏ | ਲਿਆਉਣ ਵਾਲੇ ਸਾਰੇ ਬਹੁਤ ਘਬਰਾਏ ਹੋਏ ਸਨ | ਉਹਨਾਂ ਦੱਸਿਆ ਕਿ ਗੁਪਤਾ ਜੀ ਬਜਾਰ ਉਗਰਾਹੀ ਤੇ ਆਏ ਸਨ ਤੇ ਇੱਕ ਦੰਮ ਘਬਰਾਏ  ਹੋਏ , ਘਰ ਜਾਕੇ ਘਰਦਿਆਂ ਨੂੰ ਆਪਣੇ ਪਾਸਵਰਡ , ਗੁਪਤ ਖਾਤੇ ਤੇ ਹੋਰ ਲੈਣ ਦੇਣ  ਬਾਰੇ ਗੁਪਤ ਜਾਣਕਾਰੀਆਂ ਦੇਣ ਲੱਗ ਪਏ |ਗੁਪਤਾ ਜੀ ਨੇ ਕਿਹਾ  ਕਿ  ਉਹਨਾਂ  ਨੂੰ  ਨਹੀਂ ਲਗਦਾ  ਕਿ  ਉਹ ਹੁਣ ਜਿਆਦਾ ਦੇਰ ਕਢਣਗੇ | ਘਰ ਦੇ ਚੁੱਕ ਕੇ ਫਟਾਫਟ ਡਾਕਟਰ ਕੋਲ ਲੈ ਆਏ |
                                            ਡਾਕਟਰ ਨੇ ਦੱਸਿਆ ਕਿ ਗੁਪਤਾ ਜੀ ਨੇ ਕੁਝ ਗਲਤ ਖਾ ਲਿਆ ਹੈ ਜਾਂ ਕੋਈ ਨਸ਼ਾ ਕੀਤਾ ਹੈ | ਘਰਦਿਆਂ ਨੇ  ਇਹੋ ਜਿਹੀ ਕਿਸੇ ਵੀ ਸੰਭਾਵਨਾ ਤੇ ਹਾਲਾਤ ਤੋਂ ਇਨਕਾਰ ਕੀਤਾ |ਉਹਨਾ ਦੱਸਿਆ ਕਿ ਨਸ਼ਾ ਤਾਂ ਕੀ ਕਰਨਾ , ਗੁਪਤਾ ਜੀ ਤਾਂ ਚਾਹ ਵੀ ਨਹੀਂ ਪੀਂਦੇ | ਥੋੜੇ ਇਲਾਜ ਤੋਂ ਬਾਦ ਗੁਪਤਾ ਜੀ ਨੇ ਕੁਝ ਹੌਸਲਾ ਕੀਤਾ ਤਾਂ ਪੁੱਛਣ ਤੇ ਦੱਸਿਆ ਕਿ ਜਦੋਂ ਉਹ ਫਲਾਣੇ ਦੁਕਾਨਦਾਰ ਕੋਲ ਗਏ ਸਨ ਤਾਂ ਉਹਨਾ ਦੇ ਪੇਟ ਚ ਅਫਾਰਾ ਜਿਹਾ ਹੋਇਆ ਸੀ | ਦੁਕਾਨਦਾਰ ਨੂੰ ਇੱਕ ਮੋਟੀ ਜਿਹੀ ਗੋਲੀ ਪਾਣੀ ਨਾਲ ਖਾਂਦੇ ਵੇਖਕੇ ਗੁਪਤਾ ਜੀ ਨੇ ਸਰਸਰੀ ਪੁੱਛ ਲਿਆ ਤਾਂ ਦੁਕਾਨਦਾਰ ਨੇ ਕਿਹਾ ਕਿ ਇਹ ਹਾਜ਼ਮੇ ਦੀ ਗੋਲੀ ਹੈ |
                                               ਗੁਪਤਾ ਜੀ ਨੇ ਵੀ  ਉਸ ਦੁਕਾਨਦਾਰ ਤੋਂ ਉਹ ਗੋਲੀ ਲੈਕੇ ਪਾਣੀ ਨਾਲ ਖਾ ਲਈ | ਅਫਾਰਾ ਤਾਂ ਛੇਤੀ ਹੀ ਦੂਰ ਹੋ ਗਿਆ , ਪਰ ਹਾਲਤ ਵਿਗੜਣ ਲੱਗੀ | ਗੁਪਤਾ ਜੀ ਡਰਦੇ ਹੋਏ ਘਰ ਪਹੁੰਚ ਗਏ |
                                                                        ਬਾਦ ਵਿੱਚ ਪੜਤਾਲ ਕਰਨ ਤੇ ਪਤਾ ਲੱਗਾ ਕਿ ਬਜਾਰ ਚ ਸਿਗਰਟ ਬੀੜੀ ਦੀਆਂ ਦੁਕਾਨਾਂ ਤੇ ਹਾਜ਼ਮੇ ਦੇ ਨਾਂ ਤੇ ਵਿਕਣ ਵਾਲੀ ਭੰਗ ਦੀ ਗੋਲੀ ਸੀ ,  ਜੋ  ਨਸ਼ਾ ਕਰਨ ਵਾਲੇ ਕਈ ਕਈ ਖਾ ਜਾਂਦੇ ਹਨ , ਪਰ ' ਗੁਪਤਾ ਜੀ ਦੇ ਗੁਪਤ ਖਾਤੇ ' ਇੱਕ  ਨੇ  ਹੀ  ਖੁੱਲ੍ਹਵਾ ਦਿੱਤੇ | #KamalDiKalam
                                                            

2 comments:

  1. ਹਾਹਾਹਾਹਾ ਗੁਪਤਾ ਜੀ ਲਹਿਰੀ ਖਾ ਗਏ

    ReplyDelete
    Replies
    1. ਹਾਂਜੀ ਬਾਬਾ ਜੀ , ਲਹਿਰੀ ਹੀ ਸੀ !

      Delete