ਮਹਿੰਗਾਈ \ ਇੰਦਰਜੀਤ ਕਮਲ - Inderjeet Kamal

Latest

Thursday, 9 April 2015

ਮਹਿੰਗਾਈ \ ਇੰਦਰਜੀਤ ਕਮਲ

ਕੀ ਕਰੀਏ ਕੁਝ ਸਮਝ ਨਾ ਆਵੇ
ਜੇ ਸਮਝੋ ਤਾਂ ਦਿਲ ਘਬਰਾਵੇ
ਗੰਢੇ ਸੱਠ ਰੁਪਈਏ ਕਿੱਲੋ
ਤੜਕਾ ਕਿਵੇਂ ਲਗਾਵੇ ਬਿੱਲੋ ?
ਦਿਲ ਨੂੰ ਧੁੜਕੂ ਇਹੋ ਰਹਿੰਦਾ
ਕੀ ਖਾਵੇ ਤੇ ਕੀ ਖਵਾਵੇ !
ਕੀ ਕਰੀਏ ਕੁਝ ਸਮਝ ਨਾ ਆਵੇ
ਜੇ ਸਮਝੋ ......................
ਮਹਿੰਗਾਈ ਅਸਮਾਨੀ ਚੜ੍ਹਗੀ
ਅਕਲ ਕਿਸੇ ਖੂੰਜੇ ਵਿਚ ਵੜ੍ਹਗੀ
ਚੱਲੂ ਕਿਵੇਂ ਗੁਜ਼ਾਰਾ ਇੱਦਾਂ
ਬੰਦਾ ਬੈਠਾ ਸੋਚੀ ਜਾਵੇ
ਕੀ ਕਰੀਏ ਕੁਝ ਸਮਝ ਨਾ ਆਵੇ
ਜੇ ਸਮਝੋ ....................
ਮੰਤਰੀਆਂ ਦੀ ਬੱਲੇ ਬੱਲੇ
ਵੱਡੀਆਂ ਵੱਡੀਆਂ ਕਾਰਾਂ ਥੱਲੇ
ਮੇਅਦੇ ਕਿਹੋ ਜਿਹੇ ਲਗਾਏ
ਕੋਲਾ ਖਾਣ ਡਕਾਰ ਨਾ ਆਵੇ
ਕੀ ਕਰੀਏ ਕੁਝ ਸਮਝ ਨਾ ਆਵੇ
ਜੇ ਸਮਝੋ ....................
ਕਹਿੰਦੇ ਦੇਸ਼ ਇਹ ਆਮ ਨਹੀਂ ਹੈ
ਉਂਝ ਵੀ ਹੁਣ ਗੁਲਾਮ ਨਹੀਂ ਹੈ
ਭੁੱਖਾ ਕਾਮਾ ਮਨ ਵਿੱਚ ਸੋਚੇ
ਭਲਾ ਆਜ਼ਾਦੀ ਕਿਵੇਂ ਮਨਾਵੇ
ਕੀ ਕਰੀਏ ਕੁਝ ਸਮਝ ਨਾ ਆਵੇ
ਜੇ ਸਮਝੋ ....................
‪#‎kamaldikalam‬

No comments:

Post a Comment