ਸਾਡੇ ਦੇਸ਼ ਦੇ ਲੋਕਾਂ ਨੂੰ ਰੱਬ ਦੇ ਨਾਂ ਤੇ ਭੇਡਾਂ ਵਾਂਗ ਕਿਸੇ ਵੀ ਪਾਸੇ ਮਗਰ ਲਗਾ ਕੇ ਆਪਣਾ ਉੱਲੂ ਸਿਧਾ ਕੀਤਾ ਜਾ ਸਕਦਾ ਹੈ | ਅੱਜ ਕੱਲ੍ਹ ਰਾਜਸਥਾਨ ਦੇ ਕਿਸੇ ਬੰਦੇ ਨੇ ਅਫਵਾਹ ਫੈਲਾਈ ਹੈ ਕਿ ਉੱਥੇ ਧੰਨਾ ਭਗਤ ਦੇ ਖੇਤ ਹਨ ਜਿਹਨਾਂ ਦੀ ਮਿੱਟੀ ਪ੍ਰਸ਼ਾਦ ਦੇ ਰੂਪ ਵਿੱਚ ਲੈਕੇ ਜਾਓ ਤੇ ਆਪਣੇ ਖੇਤਾਂ ਵਿੱਚ ਪਾਓ | ਇਸ ਤਰ੍ਹਾਂ ਕਰਨ ਨਾਲ ਖੇਤਾਂ ਵਿੱਚ ਕਿਸੇ ਕਿਸਮ ਦੀ ਖਾਦ ਜਾਂ ਦਵਾਈ ਪਾਉਣ ਤੋਂ ਬਿਨ੍ਹਾਂ ਹੀ ਫਸਲ ਦਾ ਝਾੜ ਦੁਗਨਾ ਹੋ ਜਾਵੇਗਾ |
ਮੈਂ ਤਾਂ ਕਹਿੰਦਾ ਹਾਂ ਮਿੱਟੀ ਲੈਕੇ ਆਉਣ ਵਾਲੇ ਭਗਤਾਂ ਨੂੰ ਇੱਕ ਇੱਕ ਕੌਲੀ ਮਿੱਟੀ ਦੀ ਸਾਰੇ ਟੱਬਰ ਨੂੰ ਖਾਣੀ ਵੀ ਚਾਹੀਦੀ ਹੈ ਤੇ ਥੋੜੀ ਥੋੜੀ ਸਿਰ ਚ ਵੀ ਪਾਓ ਤਾਂ ਕਿ ਸ਼ਾਇਦ ਅਕਲ ਆ ਜਾਵੇ |
ਹੋ ਸਕਦਾ ਹੈ ਕਿਸੇ ਨੇ ਜਮੀਨ ਜਿਆਦਾ ਖਰੀਦੀ ਹੋਵੇ ਤੇ ਉਹ ਉੱਚੀ ਹੋਣ ਕਰਕੇ ਪਾਣੀ ਦਾ ਜੁਗਾੜ ਸਹੀ ਨਾ ਬਣਦਾ ਹੋਵੇ ਤੇ ਉਹਨੇ ਸੋਚਿਆ ਹੋਵੇ ਕਿ ਇਸ ਕੰਮ ਵਾਸਤੇ ਪੰਜਾਬੀਆਂ ਤੋਂ ਜ਼ਿਆਦਾ ਉੱਲੂ ਬਣਾ ਕੇ ਹੋਰ ਕਿਸੇ ਤੋਂ ਕੰਮ ਨਹੀਂ ਲਿਆ ਜਾ ਸਕਦਾ | ਬੱਸ ਉਹਨੇ ਮੁਫਤ ਚ ਜ਼ਮੀਨ ਨੀਵੀਂ ਕਰਵਾਉਣ ਦੀ ਸਕੀਮ ਘੜ ਲਈ ਹੋਊ ! ਜੈ ਸ਼ਰਧਾ ਉੱਲੂਆਂ ਦੀ !!

No comments:
Post a Comment