" ਹੱਦ ਹੀ ਹੋ ਗਈ ਏ !" ਇੰਦਰਜੀਤ ਕਮਲ - Inderjeet Kamal

Latest

Monday, 6 April 2015

" ਹੱਦ ਹੀ ਹੋ ਗਈ ਏ !" ਇੰਦਰਜੀਤ ਕਮਲ

ਹੁਣੇ ਹੁਣੇ ਇੱਕ ਮਰੀਜ਼ ਆਇਆ
ਗੱਲਾਂ ਕਰਦਾ ਕਰਦਾ ਕਹਿੰਦਾ ,
" ਹੱਦ ਹੀ ਹੋ ਗਈ ਏ !"
ਮੈਂ ਕਿਹਾ ,
" ਕੀ ਗੱਲ ਹੋ ਗਈ ? "
ਅੱਗੋਂ ਕਹਿੰਦਾ ,
" ਸਿੰਗਾਪੁਰ ਚ ਕੋਈ ਮੰਗਤਾ ਹੀ ਨਹੀਂ ਹੈਗਾ "
ਮੈਂ ਪੁੱਛਿਆ ,
"ਕਦੋਂ ਘੁੰਮ ਕੇ ਆਏ ਹੋ ?"
ਅੱਗੋਂ ਕਹਿੰਦਾ ,
" ਮੇਰੇ ਨੂੰਹ ਪੁੱਤ ਨਵਾਂ ਸਾਲ ਮਨਾਉਣ ਗਏ ਨੇ |"
ਮੈਂ ਕਿਹਾ,
" ਚੰਗੀ ਗੱਲ ਹੈ "
ਕਹਿੰਦਾ ,
" ਸਵਾਹ ਚੰਗੀ ਗੱਲ ਏ , ਮੁੰਡੇ ਦਾ ਫੋਨ ਆਇਆ ਸੀ , ਮੈਂ ਕਿਹਾ ਅੱਜ ਮੱਸਿਆ ਏ ,
ਕਿਸੇ ਨੂੰ ਆਪਣੇ ਹੱਥੋਂ ਦਾਨ ਦੇਦੇ , ਉਹ ਅੱਗੋਂ ਕਹਿੰਦਾ , ਇੱਥੇ ਕੋਈ ਮੰਗਤਾ ਹੈ ਹੀ ਨਹੀਂ ,
ਫੇਰ ਮੈਂ ਉਹਨੂੰ ਸਲਾਹ ਦਿੱਤੀ ਦਾਨ ਦੇ ਪੈਸੇ ਕਢਕੇ ਅਲਗ ਰੱਖ ਲੈ ਜਦੋਂ ਭਾਰਤ ਪਹੁੰਚੇਗਾ
ਇੱਥੇ ਦੇ ਦੇਵੀਂ ........."
ਕਰਲੋ ਘਿਓ ਨੂੰ ਭਾਂਡਾ

No comments:

Post a Comment