ਮੁੰਡੇ ਦੇ ਚੱਕਰ ਚ .......... ਇੰਦਰਜੀਤ ਕਮਲ - Inderjeet Kamal

Latest

Sunday, 5 April 2015

ਮੁੰਡੇ ਦੇ ਚੱਕਰ ਚ .......... ਇੰਦਰਜੀਤ ਕਮਲ



ਕੱਲ੍ਹ ਇੱਕ ਜੋੜਾ ਆਇਆ | ਜਿਸ ਔਰਤ ਨੇ ਦਵਾਈ ਲੈਣੀ ਸੀ ਉਹਦਾ ਸਰੀਰ ਬਹੁਤ ਮੋਟਾ ਤੇ ਬੇਢੰਗਾ ਸੀ | ਕਈ ਗੱਲਾਂ ਪੁੱਛਣ ਤੋਂ ਬਾਦ ਮੈਂ ਉਹਨੂੰ ਕਿਹਾ ," ਮੈਨੂੰ ਲਗਦਾ ਏ ਤੁਸੀਂ ਬਿਨ੍ਹਾਂ ਜਰੂਰਤ ਤੋਂ ਆਪਣੀ ਮਰਜ਼ੀ ਨਾਲ ਕਈ ਤਰ੍ਹਾਂ ਦੀਆਂ ਦਵਾਈਆਂ ਖਾਂਦੇ ਰਹੇ ਹੋ ,ਜਿਹਨਾਂ ਦਾ ਬੁਰਾ ਅਸਰ ਤੁਹਾਡੇ ਸਰੀਰ ਤੇ ਪਿਆ ਹੈ |"
ਅੱਗੋਂ ਕਹਿੰਦੀ ," ਕੀ ਦੱਸਾਂ , ਮੁੰਡੇ ਦੇ ਚੱਕਰ ਚ ਆਪਣਾ ਸਰੀਰ ਖਰਾਬ ਕਰ ਲਿਆ ਏ , ਤੇ ਉਹ ਵੀ ਆਵਾਰਾ ਨਿਕਲਿਆ | ਇਹਦੇ ਨਾਲੋਂ ਤਾਂ ਕੁੜੀਆਂ ਹੀ ਰਹਿਣ ਦਿੰਦੀ ਤਾਂ ਠੀਕ ਸੀ | ਹੁਣ ਮੇਰੇ ਤੋਂ ਕੋਈ ਕੰਮ ਵੀ ਨਹੀਂ ਹੁੰਦਾ ਤੇ ਸਾਰਾ ਘਰ ਕੁੜੀਆਂ ਹੀ ਸੰਭਾਲਦੀਆਂ ਨੇ |"

No comments:

Post a Comment