ਇੱਕੋ ਰੱਸੇ ਬੰਨ੍ਹਣਾ - Inderjeet Kamal

Latest

Saturday, 25 April 2015

ਇੱਕੋ ਰੱਸੇ ਬੰਨ੍ਹਣਾ

Bhupinder Singh Chadha: ਦਿਵਾਰ ੲਿਸਦਾ ਹੁਣ ਭੋਗ ਪੌਣ ਤੋਂ ਪਹਿਲਾਂ ਵਿਦਵਾਨ ਸੱਜਣਾ ਦੇ ਸਾਹਮਣੇ ੲਿਕ ਵਿਚਾਰ ਪੇਸ਼ ਕਰਦਾ ਹਾਂ।

ੲਿਥੇ 'ਬੰਨ੍ਹਣਾ ' ਸ਼ਬਦ ਜੋ ਹੈ ਉਸਦਾ ਹੀ ਚਮਤਕਾਰ ਲਗਦਾ ਹੈ ਮੈਨੂੰ। ੲਿਹ ਬੰਨ੍ਹਣਾ ਸ਼ਬਦ ਬਹੁ ਅਰਥੀ ਹੈ। 
ਗਵੱੲੀੲੇ ਨੇ ਰੰਗ ਬੰਨ੍ਹ  ਦਿੱਤਾ। 

ਬੀਨ ਵਾਲੇ ਨੇ ਬੀਨ ਵਜਾ ਕੇ ਸਾਰੇ ਲੋਕਾਂ ੲਿਕ ਰਸ ਵਿਚ ਬੰਨ੍ਹ ਲਿਅਾ।{ਕੀਲ ਲਿਅਾ}
ਰੋੜੇ ਤੇ ਖਿੰਗਰ ਜਦੋਂ ਰਾਜ ਮਿਸਤਰੀ ਨੇ ਸੂਤ ਵਿਚ ਬੰਨ੍ਹ  ਕੇ ਲਾੲੇ, ਤਾਂ ਦਿਵਾਰ ਵਿਚ ਪਤਾ ਹੀ ਨਹੀ ਲਗਦਾ ਕਿ ਦਿਵਾਰ ਖਿੰਗਰਾਂ ਤੇ ਰੋੜਿਅਾਂ ਦੀ ਬਣੀ ਹੋੲੀ ਹੈ।
ਉਸਦੀ ਬੇਮਿਸਾਰ ਸੁੰਦਰਤਾ ਨੇ ਰਾਜਕੁਮਾਰ ਨੂੰ ਬੰਨ੍ਹ  ਲਿਅਾ।
ਹੱਥ ਬੰਨ੍ਹ  ਕੇ ਬੇਨਤੀ ਕਰਦਾ ਹਾਂ ਕਿ .
ਅਹਿੰਸਾ ਦੇ ਵਰਤ ਨੇ ਮੇਰੇ ਹੱਥ ਬੱਧੇ ਹੋੲੇ ਹਨ ਨਹੀਂ ਤਾਂ ..... .. .

ੲਿਸ ਤਰਾਂ ਜਿਵੇਂ ਰਾਜ ਮਿਸਤਰੀ ਨੇ ਵੱਡੇ ਛੋਟੇ ਪਤਲੇ ਮੋਟੇ, ਊਬੜ ਖਾਬੜ ਨੇ ਸੂਤ ਨਾਲ ੲਿਕੋ ਕਤਾਰ ਵਿਚ ਚਿਣ ਦਿੱਤਾ ਸੇ ਸਾਹਮਣੇ ਪਾਸਿਉਂ ਸਾਰੇ ੲਿਕੋ ਜਹੇ ਲਗਦੇ ਹਨ -- -- -- ੲਿਸ ਤਰਾਂ ਸ਼ਾੲਿਦ ਸਾਰਿਅਾਂ ਨੂੰ ਰੱਸਾ ਤਾਣ ਕੇ ੲਿਕ ਲਾੲੀਨ ਵਿਚ ਖੜੇ ਕਰਨ ਨੂੰ ਕਿਹਾ ਹੈ - ੲਿਹ ਬੰਨਹਣਾ ਗੰਢ ਮਾਰਕੇ ਨਹੀਂ ਪਰ ੲਿਸ਼ਾਰੇ ਨਾਲ ਹੈ।ੲਿਕ ਰੱਸੇ 
ਬੰਨ੍ਹਣਾ । ੲਿਹ ਤੁੱਕਾ ਹੀ ਹੈ ਜੀ ਪਰਵਾਨ ਹੋਵੇ।

Jagjit Singh Piasa ਚੰਗੇ , ਮਾੜੇ ਦਾ ਫਰਕ ਨਾ ਰੱਖਣਾ .

No comments:

Post a Comment