ਸਾਡੇ ਸਮਾਜ ਵਿੱਚ ਮਰਗ ਵੇਲੇ ਅਕਸਰ ਚਿੱਟੇ ਕੱਪੜੇ ਪਾਉਣ ਨੂੰ ਤਰਜੀਹ ਦਿੱਤੀ ਜਾਂਦੀ ਹੈ | ਤੇਜੇ ਦੇ ਗਵਾਂਢ ਇੱਕ ਬਜੁਰਗ ਦੀ ਮੌਤ ਹੋ ਗਈ , ਜਿਸ ਕਾਰਨ ਕਾਫੀ ਲੋਕ ਇਕੱਠੇ ਹੋਏ ਸਨ | ਉਦੋਂ ਹੀ ਤੇਜਾ ਫੌਜ ਚੋਂ ਛੁੱਟੀ ਕੱਟਣ ਆਇਆ ਸੀ | ਉਹਦੇ ਕੋਲ ਰਾਤ ਨੂੰ ਸੌਂਣ ਵੇਲੇ ਪਾਉਣ ਵਾਲਾ ਕੋਈ ਕੱਪੜਾ ਨਹੀਂ ਸੀ | ਉਹਨੇ ਪਿੰਡ ਦੀ ਹੀ ਇੱਕ ਦੁਕਾਨ ਤੋਂ ਚਿੱਟੇ ਰੰਗ ਦਾ ਕੱਪੜਾ ਲਿਆ ਤੇ ਪੁੱਛਦਾ ਪੁਛਾਉਂਦਾ ਦਰਜ਼ੀ ਦੇ ਘਰ ਚਲਾ ਗਿਆ | ਦਰਜ਼ੀ ਨੇ ਉਹਦੇ ਹੱਥੋਂ ਕੱਪੜਾ ਫੜਦਿਆਂ ਹੀ ਕਿਹਾ , " ਜਾਹ ਫੌਜੀਆ , ਵੀਹ ਪੰਝੀ ਮਿੰਟਾਂ ਚ ਭੇਜ ਦੇਵਾਂਗਾ |"
ਤੇਜਾ ਕਹਿੰਦਾ ," ਚਾ ਚਾ ਚਾ ਚਾ ਚਾਚਾ ਮੇਚਾ ?"
ਦਰਜ਼ੀ ਕਹਿੰਦਾ ," ਰਿਹਾ ਨਾ ਫੌਜੀ ਦਾ ਫੌਜੀ ਹੀ ! ਮੇਚੇ ਦੀ ਲੋੜ ਨਹੀਂ ਹੁੰਦੀ |"
ਤੇਜਾ ਬੜਾ ਹੈਰਾਨ ਹੋਇਆ ਕਿ ਥੋੜੇ ਜਿਹੇ ਸਾਲਾਂ ਚ ਹੀ ਪਿੰਡ ਵਾਹਵਾ ਤਰੱਕੀ ਕਰ ਗਿਆ ਲਗਦਾ ਏ | ਬਿਨ੍ਹਾਂ ਮੇਚੇ ਤੋਂ ਹੀ ਨਾਇਟ ਸੂਟ !! ਉਹ ਵੀ ਇੰਨੀ ਛੇਤੀ !!!!
ਤੇਜੇ ਨੂੰ ਅਚਵੀ ਜਿਹੀ ਹੋਣ ਲੱਗ ਪਈ ਤੇ ਉਹ ਆਪ ਹੀ ਥੋੜੀ ਦੇਰ ਬਾਦ ਦਰਜ਼ੀ ਦੇ ਘਰ ਆ ਗਿਆ | ਦਰਜ਼ੀ ਗੁੱਛਾ ਮੁੱਛਾ ਜਿਹਾ ਕਰਕੇ ਕੱਪੜੇ ਫੜਾਉਣ ਲੱਗਾ ਤਾਂ ਤੇਜਾ ਕਹਿੰਦਾ ," ਚਾ ਚਾ ਚਾ ਚਾਚਾ ਤਹਿ ਤਾਂ ਕਰਦੇ |"
ਦਰਜ਼ੀ ਕਹਿੰਦਾ , " ਇਹਨੂੰ ਤਹਿ ਨਹੀਂ ਕਰੀਦਾ |" #KamalDiKalam
ਤੇਜੇ ਨੇ ਪੁੱਛਿਆ , " ਪ ਪ ਪ ਪ ਪਰ ਕਿਓਂ ?"
ਦਰਜ਼ੀ ਕਹਿੰਦਾ ," ਪਤਾ ਤਾਂ ਮੈਨੂੰ ਵੀ ਨਹੀਂ | ਪਰ ਦਾਦੇ ਪੜਦਾਦੇ ਤੋਂ ਇਹ ਕੰਮ ਕਰਦੇ ਆ ਰਹੇ ਹਾਂ , ਅੱਜ ਤੱਕ ਕਿਸੇ ਨੂੰ ਕਫਨ ਤਹਿ ਕਰਕੇ ਦਿੰਦਿਆਂ ਨਹੀਂ ਵੇਖਿਆ |"

No comments:
Post a Comment