ਪਾਗਲਖਾਨਾ \ ਇੰਦਰਜੀਤ ਕਮਲ - Inderjeet Kamal

Latest

Sunday, 12 April 2015

ਪਾਗਲਖਾਨਾ \ ਇੰਦਰਜੀਤ ਕਮਲ

ਅੱਜ ਤੋਂ ਤੀਹ ਕੁ ਸਾਲ ਪਹਿਲਾਂ ਦੀ ਗੱਲ ਹੈ 
ਮੈਂ ਇੱਕ ਵਾਰ ਅੰਮ੍ਰਿਤਸਰ ਪਾਗਲਖਾਨੇ ਚ ਨੌਕਰੀ ਕਰਦੇ 
ਆਪਣੇ ਦੋਸਤ ਨੂੰ ਮਿਲਣ ਚਲਾ ਗਿਆ |
ਉਹਨੇ ਮੈਨੂੰ ਤਰ੍ਹਾਂ ਤਰ੍ਹਾਂ ਦੇ ਪਾਗਲ ਵਿਖਾਏ
ਕਈ ਤਾਂ ਬਹੁਤ ਹੀ ਖਤਰਨਾਕ ਸਨ,
ਜਿਹਨਾਂ ਨੂੰ ਸੰਗਲ ਪਾਕੇ ਜਕੜਿਆ ਹੋਇਆ ਸੀ |
ਵੱਡੇ ਵੱਡੇ ਵਾਲ ਤੇ ਲੰਮੇ ਲੰਮੇ ਨਹੁੰ ਵੇਖ ਕੇ ਡਰ ਲਗਦਾ ਸੀ
ਕਈ ਖੁੱਲ੍ਹੇ ਹੀ ਫਿਰਦੇ ਸਨ
ਇੱਕ ਦੋ ਨਾਲ ਤਾਂ ਮੇਰੀ ਗੱਲ ਬਾਤ ਵੀ ਹੋਈ
ਇੱਕ ਆ ਕੇ ਕਹਿੰਦਾ ,
" ਫੁੱਫੜ ਜੀ ਨਮਸਤੇ |"
ਮੈਂ ਆਸੇ ਪਾਸੇ ਵੇਖਿਆ ਕਿਹਨੂੰ ਕਹਿ ਰਿਹਾ ਏ
ਫੇਰ ਕਹਿੰਦਾ
 "ਭੂਆ ਨਹੀਂ ਆਈ ?"
ਮੈਂ ਖਿਸਕਣ ਚ ਭਲਾਈ ਸਮਝੀ
ਮਨ ਅੰਦਰੋਂ ਡਰਿਆ ਹੋਇਆ ਸੀ
ਜੀ ਕਰਦਾ ਸੀ ਕਿ ਇਥੋਂ ਨਿਕਲ ਜਾਵਾਂ
ਅਸੀਂ ਵਾਪਸ ਆ ਰਹੇ ਸੀ ਤੇ ਪਿੱਛੋਂ ਇੱਕ ਜੋਰ ਦੀ ਆਵਾਜ਼ ਆਈ
ਮੈਂ ਪਿੱਛੇ ਮੁੜ ਕੇ ਵੇਖਿਆ
ਇੱਕ ਖਿੱਲਰੇ ਜਿਹੇ ਵਾਲਾਂ ਵਾਲਾ ਮੁੰਡਾ
ਉੱਚਾ ਸਾਰਾ ਪਜਾਮਾ ਪਾਇਆ ਹੋਇਆ
ਇੱਕ ਹੱਥ ਚ ਬਾਲਟੀ ਤੇ ਦੂਜੇ ਹੱਥ ਵਿੱਚ ਕੜਛੀ ਫੜੀ ਕਾਹਲੀ ਕਾਹਲੀ
ਸਾਡੇ ਵੱਲ ਤੁਰਿਆ ਆਵੇ
ਕਹਿੰਦਾ
 "ਰੁਕੋ ਰੁਕੋ !"
ਮੈਂ ਆਪਣੇ ਦੋਸਤ ਦੀ ਬਾਂਹ ਫੜ ਕੇ ਕਿਹਾ
 ਚੱਲ ਚੱਲੀਏ ਯਾਰ ਇਹ ਤਾਂ ਆਪਣੇ ਵੱਲ ਆ ਰਿਹਾ ਏ "
ਦੋਸਤ ਕਹਿੰਦਾ ," ਡਰ ਨਾ ,ਇਹ ਸਾਡਾ ਲਾਂਗਰੀ ਏ |" KamalDiKalam

No comments:

Post a Comment