ਸਵਾਈਨ ਫਲੂ \ inderjeet kamal - Inderjeet Kamal

Latest

Monday, 16 February 2015

ਸਵਾਈਨ ਫਲੂ \ inderjeet kamal

ਦੇਸ਼ ਵਿੱਚ ਸਵਾਈਨ ਫਲੂ ਦਾ ਬੜਾ ਜੋਰ ਹੈ | ਲੋਕ ਇਸ ਤੋਂ ਬਚਣ ਲਈ ਇੱਕ ਦੂਜੇ ਨੂੰ ਨੁਸਖੇ ਲਿਖ ਕੇ ਭੇਜ ਰਹੇ ਹਨ | ਕਈ ਦੋਸਤਾਂ ਨੇ ਇਸ ਬਾਰੇ ਹੋਮਿਓਪੈਥਿਕ ਦਵਾਈਆਂ ਦਾ ਵੀ ਜ਼ਿਕਰ ਕੀਤਾ ਹੈ ਕਿ ਫਲਾਣੀ ਦਵਾਈ ਲੈਣ ਨਾਲ ਸਵਾਈਨ ਫਲੂ ਤੋਂ ਬਚਿਆ ਜਾ ਸਕਦਾ ਹੈ | ਕਈ ਲੋਕ ਇੱਕ ਦੂਜੇ ਦੇ ਕਹਿਣ ਤੇ ਆਪਣੇ ਆਪ ਦਵਾਈਆਂ ਲਈ ਜਾ ਰਹੇ ਹਨ ਤੇ ਬਹੁਤ ਸਾਰੇ ਦੋਸਤਾਂ ਨੇ ਮੇਰੀ ਵੀ ਸਲਾਹ ਮੰਗੀ ਹੈ | ਦੋਸਤੋ ਮੇਰੀ ਇੱਕੋ ਇੱਕ ਸਲਾਹ ਹੈ ਕਿ ਆਪਣੀ ਮਰਜ਼ੀ ਨਾਲ ਡਾਕਟਰ ਦੀ ਸਲਾਹ ਬਿਨ੍ਹਾਂ ਕੋਈ ਦਵਾਈ ਨਾ ਲਓ | ਹੋਮਿਓਪੈਥੀ ਵਿੱਚ ਕੋਈ ਵੀ ਦਵਾਈ ਅਲਾਮਤਾਂ ( ਲਛਣਾਂ ) ਦੇ ਅਧਾਰ ਤੇ ਹੀ ਕੰਮ ਕਰਦੀ ਹੈ | ਕਈ ਵਾਰ ਆਪਣੀ ਮਰਜ਼ੀ ਨਾਲ ਲਈ ਦਵਾਈ ਗਲਤ ਅਸਰ ਵੀ ਕਰ ਸਕਦੀ ਹੈ | ਮੇਰੀ ਸਾਰੇ ਦੋਸਤਾਂ ਨੂੰ ਸਲਾਹ ਹੈ ਕਿ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਤੇ ਬਿਨ੍ਹਾਂ ਲੋੜ ਤੋਂ ਕੋਈ ਦਵਾਈ ਨਾ ਲਓ |

No comments:

Post a Comment