ਪੰਜਾਬ ਫੇਰੀ \ ਇੰਦਰਜੀਤ ਕਮਲ - Inderjeet Kamal

Latest

Thursday, 19 February 2015

ਪੰਜਾਬ ਫੇਰੀ \ ਇੰਦਰਜੀਤ ਕਮਲ

ਕਾਫੀ ਦੇਰ ਬਾਦ ਪੰਜਾਬ ਦਾ ਚੱਕਰ ਲੱਗਾ ਤਾਂ ਵੱਧ ਤੋਂ ਵੱਧ ਲੋਕਾਂ ਨੂੰ ਮਿਲਣਾ ਲਾਜ਼ਮੀ ਸੀ | ਜਿਸ ਘਰ ਵੀ ਜਾਂਦਾ ਝੱਟ ਠੰਡਾ ਆ ਜਾਂਦਾ ਜਾਂ ਚਾਹ ਬਣ ਜਾਂਦੀ ਤੇ ਨਾਲ ਖਾਣ ਨੂੰ ਨਿਕਸੁਕ ਆ ਜਾਂਦਾ | ਕਈ ਘਰਾਂ ਚ ਘੁੰਮਣ ਤੋਂ ਬਾਦ ਆਪਣੀ ਇੱਕ ਭਰਜਾਈ ਕੋਲ ਪਹੁੰਚਿਆ ਤਾਂ ਉਹ ਵੀ ਸਾਰਿਆਂ ਵਾਂਗ ਬਹੁਤ ਖੁਸ਼ ਹੋਕੇ ਮਿਲੀ ਤੇ ਪਾਣੀ ਦਾ ਗਲਾਸ ਫੜਾਕੇ ਗੱਲਾਂ ਕਰਦੀ ਕਰਦੀ ਰਸੋਈ ਵੱਲ ਵਧਣ ਲੱਗੀ , ਤਾਂ ਮੈਂ ਪੁੱਛ ਹੀ ਲਿਆ ," ਭਰਜਾਈ ਕੀ ਕਰਣ ਲੱਗੀ ਏਂ ?" 
ਕਹਿੰਦੀ ," ਲੈ ਪੁੱਤ ਇੰਨੇ ਚਿਰ ਬਾਦ ਆਇਆ ਏਂ , ਚਾਹ ਨਹੀਂ ਬਣਾਉਂਦੀ , ਦੁੱਧ ਗਰਮ ਕਰ ਲੈਂਦੀ ਹਾਂ |" 
ਮੈਂ ਕਿਹਾ ," ਭਰਜਾਈ , ਕੀ ਗੱਲ ਲੰਗਰ ਲਗਾਉਣ ਵਾਲੀਆਂ ਪੰਜਾਬਣਾਂ ਨੂੰ ਰੋਟੀ ਪਕਾਉਣੀ ਔਖੀ ਲਗਦੀ ਏ !"
ਕਹਿੰਦੀ ," ਕਿਓਂ, ਕੀ ਗੱਲ ਹੋ ਗਈ !"
ਮੈਂ ਕਿਹਾ ," ਸਵੇਰ ਦਾ ਜਿਹੜੇ ਘਰ ਵੀ ਗਿਆ ਹਾਂ ਕਿਸੇ ਨੇ ਠੰਡਾ ਖੋਲ੍ਹਕੇ ਫੜਾ ਦਿਤਾ ਤੇ ਕਿਸੇ ਨੇ ਚਾਹ ਬਣਾ ਲਈ , ਰੋਟੀ ਕਿਸੇ ਨਹੀਂ ਪੁੱਛੀ |"
ਭਰਜਾਈ ਕਹਿੰਦੀ ," ਓਹ ਤੁਹਾਡੇ ਰੱਖੇ ਜਾਣ ! ਲੈ ਪੁੱਤ ਹੁਣੇ ਬਣਾ ਕੇ ਦਿੰਦੀ ਹਾਂ ਤਾਜ਼ੀ ਰੋਟੀ |"
ਰੋਟੀ ਵੀ ਮੰਗ ਕੇ ਖਾਧੀ !!!

No comments:

Post a Comment