ਤੇਲ ਚੋਣਾ ਮਨ੍ਹਾਂ ਹੈ \ ਇੰਦਰਜੀਤ ਕਮਲ - Inderjeet Kamal

Latest

Sunday, 15 February 2015

ਤੇਲ ਚੋਣਾ ਮਨ੍ਹਾਂ ਹੈ \ ਇੰਦਰਜੀਤ ਕਮਲ

ਅਸੀਂ ਪੰਜਾਬ ਦੇ ਇੱਕ ਐਸੇ ਕਸਬੇ ਵਿੱਚ ਵਿਆਹ ਤੇ ਗਏ ,
ਜਿਸ ਇਲਾਕੇ  ਦੇ ਜਿਆਦਾ ਲੋਕ ਵਿਦੇਸ਼ਾਂ ਰਹਿੰਦੇ ਹਨ |
ਵਿਆਹ ਦਾ ਪ੍ਰਬੰਧ ਇੱਕ ਸੋਹਣੇ ਜਿਹੇ ਪਲੇਸ ਵਿੱਚ ਸੀ |
ਸਾਰੇ ਪਾਸੇ ਬਹੁਤ ਹੀ ਵਧੀਆ ਢੰਗ ਨਾਲ ਆਧੁਨਿਕ ਪ੍ਰਬੰਧ ਸੀ |
ਮਾਸ  -ਸ਼ਰਾਬ ਦੇ ਨਾਲ ਨਾਲ ਨਚਣ ਗਾਉਣ ਵਾਲਿਆਂ ਤੋਂ ਇਲਾਵਾ
ਸੇਵਾਦਾਰਾਂ ਤੇ ਸੇਵਾਦਾਰਨੀਆਂ ਦਾ ਵੀ ਇੰਤਜ਼ਾਮ ਕੀਤਾ ਗਿਆ ਸੀ |
ਸੇਵਾਦਾਰ  ਪਲੇਟਾਂ ਲੈਕੇ ਵਿਆਹ ਚ ਆਏ ਲੋਕਾਂ ਦੇ ਅੱਗੇ ਪਿੱਛੇ ਘੁੰਮ ਰਹੇ ਸਨ ਤੇ
ਸੇਵਾਦਾਰਨੀਆਂ ਆਉਣ ਵਾਲੇ ਪ੍ਰਾਹੁਣਿਆਂ ਦਾ ਸਵਾਗਤ
ਉਹਨਾਂ ਉੱਪਰ ਫੁੱਲਾਂ ਦੀਆਂ ਪੱਤੀਆਂ ਸੁੱਟ ਕੇ ਕਰ ਰਹੀਆਂ ਸਨ |
ਸਾਰਾ ਮਾਹੌਲ ਬਹੁਤ ਹੀ ਖੁਸ਼ਨੁਮਾ ਸੀ |  ਬਰਾਤ ਆਈ ਤਾਂ ਅਸੀਂ ਵੀ  ਬਰਾਤ ਦੇ  ਸਵਾਗਤ ਲਈ
ਅੱਗਲਵਾਂਡੀ ਹੋ ਗਏ |
ਮਿਲਣੀ ਵੇਲੇ ਮੁੱਖ ਦਰਵਾਜ਼ੇ ਦੇ ਦੋਵੇਂ ਪਾਸੇ ਮੋਟੇ ਅੱਖਰਾਂ ਵਿੱਚ ਲਿਖੇ ਦੋ ਬੋਰਡ ਲੱਗੇ ਮੇਰੀ ਨਜ਼ਰੀਂ ਪਏ |
ਲਿਖਿਆ ਸੀ ,' ਇੱਥੇ ਤੇਲ ਚੋਣਾਂ ਸਖਤ ਮਨ੍ਹਾਂ ਹੈ '
ਮੈਂ ਇਹਦੇ ਬਾਰੇ ਪੈਲੇਸ  ਦੇ ਪ੍ਰਬੰਧਕ ਨੂੰ ਪੁੱਛਿਆ ਤਾਂ ਉਹਨੇ ਦੱਸਿਆ
ਕਿ ਉਹਨਾਂ ਦੇ ਮਾਲਕਾਂ ਨੇ ਫਰਸ਼ ਤੇ ਮਹਿੰਗੇ ਮੁੱਲ ਦਾ ਪੱਥਰ ਲਾਇਆ ਹੈ |
ਸਾਡੇ ਪੰਜਾਬੀ ਸਵਾਗਤ ਕਰਨ ਵੇਲੇ ਸਰ੍ਹੋਂ ਦਾ ਤੇਲ ਚੋਅ ਦਿੰਦੇ ਨੇ
ਤੇ ਬਾਦ ਚ ਲੋਕ ਸ਼ਰਾਬ ਪੀਕੇ ਉਹਦੇ ਤੋਂ ਹੀ ਤਿਲਕ ਕੇ ਡਿੱਗ ਪੈਂਦੇ ਨੇ |
ਪਿੱਛਲੇ ਦਿਨਾਂ ਚ ਤਿੰਨ ਚਾਰ ਬੰਦੇ ਲੱਤਾਂ ਤੁੜਵਾ ਬੈਠੇ ਨੇ , ਇਸੇ ਕਰਕੇ ਲਿਖਣਾ ਪਿਆ |

No comments:

Post a Comment