ਅਸੀਂ ਗਾਜਰ, ਗੋਭੀ, ਸ਼ਲਗਮ, ਮੂਲੀ ਤੇ ਔਲਿਆਂ ਦਾ ਆਚਾਰ ਪਾਇਆ |ਮੇਰੀ ਘਰਵਾਲੀ ਨੇ ਇੱਕ ਪਲਾਸਟਿਕ ਦਾ ਡੱਬਾ ਭਰਕੇ ਕਿਸੇ ਜਾਣਕਾਰ ਨੂੰ ਦੇਣ ਵਾਸਤੇ ਮੈਨੂੰ ਫੜਾ ਦਿੱਤਾ ਮੈਂ ਉਸ ਜਾਣਕਾਰ ਔਰਤ ਨੂੰ ਆਚਾਰ ਵਾਲਾ ਡੱਬਾ ਫੜਾਇਆ ਤਾਂ ਕਹਿੰਦੀ ,
" ਇਹ ਕੀ ਹੈ ?"
ਮੈਂ ਕਿਹਾ ,"ਅਸੀਂ ਆਚਾਰ ਪਾਇਆ ਸੀ , ਮੇਰੀ ਘਰਵਾਲੀ ਨੇ ਤੁਹਾਡੇ ਵਾਸਤੇ ਭੇਜਿਆ ਹੈ |"ਉਹਨੇ ਝੱਟ ਆਪਣਾ ਪਰਸ ਖੋਲ੍ਹਿਆ ਤੇ ਸੌ ਦਾ ਨੋਟ ਮੇਰੇ ਵੱਲ ਕਰ ਦਿੱਤਾ |
ਮੈਂ ਕਿਹਾ ,
" ਇਹ ਪੈਸੇ ਕਿਸ ਵਾਸਤੇ ?"
ਕਹਿੰਦੀ ,
"ਆਚਾਰ ਦੇ ਪੈਸੇ ਲਓ |"
ਮੈਂ ਹੈਰਾਨ ਤੇ ਸ਼ਰਮਿੰਦਾ ਜਿਹਾ ਹੋਕੇ ਕਿਹਾ ,
" ਮੈਂ ਆਚਾਰ ਵੇਚਣ ਨਹੀਂ ਆਇਆ !"
ਕਹਿੰਦੀ ,
" ਉਹ ਤਾਂ ਮੈਨੂੰ ਵੀ ਪਤਾ ਏ , ਪਰ ਆਚਾਰ ਮੁਫਤ ਨਹੀਂ ਲਈਦਾ , ਰਿਸ਼ਤਿਆਂ ਚ ਖਟਾਸ ਆਉਂਦੀ ਏ |"
ਮੈਂ ਸੋਚਾਂ ਵਿੱਚ ਪੈ ਗਿਆ ਕਿ ਇਹ ਲੋਕ ਕਿਹੜੀ ਦੁਨੀਆਂ ਵਿੱਚ ਵਸਦੇ ਹਨ ! ਉਹਨੇ ਮੇਰੀ ਸੋਚਾਂ ਦੀ ਲੜੀ ਨੂੰ ਤੋੜਦੇ ਹੋਏ ਕਿਹਾ ,
" ਪਰਸੋੰ ਮੇਰੀ ਮੇਰਠ ਵਾਲੀ ਕੁੜਮਣੀ ਆਈ ਸੀ ,ਮੈਂ ਉਹਨੂੰ ਆਚਾਰ ਦਿੱਤਾ ਸੀ , ਮੈਂ ਤਾਂ ਉਹਦੇ ਕੋਲੋਂ ਮੰਗ ਕੇ ਆਚਾਰ ਦੇ ਪੈਸੇ ਲੈ ਲਏ ਸਨ
ਮੈਂ ਕਿਹਾ ਸੀ , ਭੈਣਜੀ ਤੁਸੀਂ ਆਚਾਰ ਦੇ ਪੈਸੇ ਜ਼ਰੁਰ ਦੇਕੇ ਜਾਓ , ਇੰਝ ਰਿਸ਼ਤੇ ਖੱਟੇ ਨਹੀਂ ਹੁੰਦੇ , ਭਾਵੇਂ ਦੋ ਰੂਪਏ ਹੀ ਦੇ ਕੇ ਜਾਓਤੇ ਮੈਂ ਆਪਣੀ ਕੁੜਮਣੀ ਤੋਂ ਆਚਾਰ ਦੇ ਦੋ ਰੂਪਏ ਲੈ ਲਏ "
ਮੈਨੂੰ ਲੱਗਾ ਉਹਨੇ ਮੈਨੂੰ ਰਸਤਾ ਦੱਸ ਦਿੱਤਾ ਹੈ | ਮੈਂ ਕਿਹਾ ,
" ਚੱਲੋ ਤੁਸੀਂ ਵੀ ਮੈਨੂੰ ਦੋ ਰੂਪਏ ਦੇ ਦਿਓ |"
ਤੇ ਮੈਂ ਦੋ ਰੂਪਏ ਦਾ ਆਚਾਰ ਵੇਚ ਕੇ ਮੁੜ ਆਇਆ 2-1-14
No comments:
Post a Comment