ਸਾਡੇ ਦੇਸ਼ ਵਿੱਚ ਅੱਜ ਕੱਲ੍ਹ ' ਕਰਨੀ ਵਾਲੇ ਬਾਬੇ ' ਬਹੁਤ ਨੇ ਤੇ ਸਾਰੇ ਆਪਣੇ ਆਪਣੇ ਡੇਰੇ ਖੋਲ੍ਹਕੇ ਬੈਠੇ ਹਨ | ਇਹਨਾਂ ਬਾਬਿਆਂ ਦੀ ਕੀਤੀ ' ਕਰਨੀ ' ਕਾਰਣ ਮੇਰੇ ਵਰਗਿਆਂ ਨੂੰ ਮੁਸੀਬਤ ਪੈ ਜਾਂਦੀ ਹੈ , ਜਿਸ ਕਾਰਣ ਮੈਨੂੰ ਆਪਣਾ ਵਕਤ ' ਬਰਬਾਦ ' ਕਰਨਾ ਪੈਂਦਾ ਹੈ | #KamalDiKalam
ਦੋ ਦਿਨ ਪਹਿਲਾਂ ਇੱਕ ਨੌਜਵਾਨ ਮੁੰਡੇ ਨੂੰ ਲੈਕੇ ਆਏ ਜੋ B.COM ਕਰ ਰਿਹਾ ਹੈ ਤੇ ਪਿਛਲੇ ਸੱਤ ਮਹੀਨੇ ਤੋਂ ਮਾਨਸਿਕ ਰੋਗ ਤੋਂ ਪੀੜਿਤ ਹੈ |ਘਰਦਿਆਂ ਨੇ ਉਹਦਾ ਆਸਪਾਸ ਦੇ ਡਾਕਟਰਾਂ ਤੋਂ ਬਿਨ੍ਹਾਂ ਪੀ . ਜੀ . ਆਈ . ਚੰਡੀਗੜ੍ਹ ਤੋਂ ਵੀ ਇਲਾਜ ਕਰਵਾ ਲਿਆ , ਪਰ ਨਾ ਕੋਈ ਬਿਮਾਰੀ ਨਿਕਲੀ ਤੇ ਨਾ ਕੋਈ ਫਰਕ ਪਿਆ | ਉਹ ਘਰਦਿਆਂ ਨਾਲ ਗੱਲ ਕਰਕੇ ਵੀ ਰਾਜ਼ੀ ਨਹੀਂ ਸੀ ਤੇ ਬਾਰਬਾਰ ਆਤਮਹੱਤਿਆ ਕਰਨ ਦੀ ਗੱਲ ਕਰਦਾ ਸੀ |ਨਾ ਪੜ੍ਹਨ ਵੱਲ ਧਿਆਨ ਤੇ ਨਾ ਖਾਣ ਪੀਣ ਵੱਲ | ਮਾਪਿਆਂ ਦੀ ਇੱਕੋ ਇੱਕ ਔਲਾਦ ਨੇ ਉਹਨਾਂ ਨੂੰ ਮਾਨਸਿਕ ਤੌਰ ਤੇ ਤੋੜ ਕੇ ਰੱਖ ਦਿੱਤਾ ਸੀ |
ਜਦੋਂ ਉਹਨੇ ਮੇਰੇ ਇੱਕ ਦੋ ਸਵਾਲਾਂ ਦਾ ਕੋਈ ਤਸੱਲੀਬਖਸ਼ ਜਵਾਬ ਨਾ ਦਿੱਤਾ ਤਾਂ ਮੈਂ ਉਹਦੀ ਉਮਰ ਤੇ ਹਾਲਾਤ ਵੇਖਦੇ ਹੋਏ ਪੁੱਛਿਆ ," ਮੇਰੇ ਨਾਲ ਇਕੱਲਾ ਗੱਲ ਕਰਨਾ ਪਸੰਦ ਕਰੇਂਗਾ ?" ਉਹ ਖੁਸ਼ੀ ਖੁਸ਼ੀ ਮੰਨ ਗਿਆ ਤੇ ਮੈਂ ਝੱਟ ਹੀ ਬਾਕੀਆਂ ਨੂੰ ਬਾਹਰ ਜਾਣ ਲਈ ਕਹਿ ਦਿੱਤਾ |
ਉਹਨਾਂ ਦੇ ਬਾਹਰ ਜਾਂਦਿਆਂ ਹੀ ਉਹਨੇ ਦੱਸਿਆ ਕਿ ਉਹਨੂੰ ਬਾਰਾਂ ਸਾਲ ਦੀ ਉਮਰ ਵਿੱਚ ਹੀ ਉਹਦੀ ਮਾਂ ਨੇ ਹਰਿਆਣੇ ਦੇ ਇੱਕ ਬਹੁਤ ਹੀ ਮਸ਼ਹੂਰ ਡੇਰੇ ਤੋਂ ਨਾਮਦਾਨ ਦਵਾਇਆ ਸੀ, ਜਿਸ ਦਾ ਉਹ ਲਗਾਤਾਰ ਜਾਪ ਕਰਦਾ ਸੀ , ਪਰ ਉਹਦੇ ਪਿਤਾ ਨੂੰ ਇਹ ਗੱਲ ਪਸੰਦ ਨਹੀਂ ਸੀ, ਜਿਸ ਕਾਰਣ ਉਹ ਉਹਨੂੰ ਟੋਕਦੇ ਰਹਿੰਦੇ ਤੇ ਆਪਣਾ ਮਨ ਪੜ੍ਹਨ ਵੱਲ ਲਗਾਉਣ ਲਈ ਕਹਿੰਦੇ | ਪਰ ਉਹਦੀ ਮਾਂ ਨਾਮ ਜੱਪਣ ਤੇ ਜੋਰ ਦਿੰਦੀ |ਅਖੀਰ ਪਿਤਾ ਦੇ ਦਬਾਅ ਹੇਠ ਉਹਨੇ ਨਾਮ ਜੱਪਣਾ ਬੰਦ ਕਰ ਦਿੱਤਾ ਤੇ ਉਹਨੂੰ ਆਪਣਾ ਸਾਰਾ ਮਨੋਬਲ ਖਤਮ ਹੁੰਦਾ ਜਾਪਿਆ |ਇਸ ਉਲਝਨ ਕਾਰਣ ਉਹਨੂੰ ਲੱਗਾ ਕਿ ਉਹ ਕੁਝ ਵੀ ਕਰਨ ਦੇ ਕਾਬਲ ਨਹੀਂ ਹੈ ਤੇ ਉਹਨੂੰ ਮਰ ਜਾਣਾ ਚਾਹੀਦਾ ਹੈ |
ਜਦੋਂ ਵੱਖ ਵੱਖ ਹਸਪਤਾਲਾਂ ਵਿੱਚ ਘੁੰਮ ਕੇ ਵੀ ਬੇਟੇ ਦੀ ਹਾਲਤ ਵਿੱਚ ਕੋਈ ਫਰਕ ਨਾ ਪਿਆ ਤਾਂ ਬਾਪ ਨੇ ਵੀ ਆਪਣੀ ਵਹੁਟੀ ਦੇ ਦਬਾਅ ਵਿੱਚ ਆਕੇ ਉਸੇ ਡੇਰੇ ਤੋਂ ਨਾਮਦਾਨ ਲੈ ਲਿਆ , ਪਰ ਹਾਲਾਤ ਸੁਧਰਨ ਦੀ ਥਾਂ ਹੋਰ ਵਿਗੜ ਗਏ |
ਉਹਨਾਂ ਦੇ ਕਿਸੇ ਰਿਸ਼ਤੇਦਾਰ ਦੇ ਕਹਿਣ ਤੇ ਉਹ ਮੇਰੇ ਕੋਲ ਆਏ ਸਨ | ਜਦੋਂ ਮੈਂ ਉਸ ਲੜਕੇ ਨੂੰ ਪੁੱਛਿਆ ਕਿ ਉਹ ਨਾਮ ਜੱਪਣਾ ਛੱਡ ਸਕਦਾ ਹੈ ਤਾਂ ਉਹਨੇ ਸਾਫ਼ ਇਨਕਾਰ ਕਰ ਦਿੱਤਾ | ਉਹਦਾ ਆਖਰੀ ਫੈਸਲਾ ਸੀ ਕਿ ਅਗਰ ਉਹਨੂੰ ਨਾਮ ਜੱਪਦੇ ਹੋਏ ਠੀਕ ਕਰ ਸਕਦੇ ਹੋ ਤਾਂ ਕਰੋ , ਨਹੀਂ ਤਾਂ ' ਗੁਰੂ ਜੀ ' ਆਪੇ ਠੀਕ ਕਰ ਦੇਣਗੇ |
ਮੈਨੂੰ ਇਸ ਕੰਮ ਵਿੱਚ ਜਿਆਦਾ ਕਸੂਰ ਮਾਂ ਦਾ ਲੱਗਾ ਤੇ ਉਸ ਮੁੰਡੇ ਨੂੰ ਠੀਕ ਕਰਨ ਵਾਸਤੇ ਮਾਂ ਦੀ ਭੂਮਿਕਾ ਹੀ ਕਾਰਗਰ ਸਾਬਤ ਹੋ ਸਕਦੀ ਸੀ | ਮੈਂ ਇੱਕ ਜਜ਼ਬਾਤੀ ਸੱਟ ਮਾਰਨ ਵਾਸਤੇ ਮਾਂ ਨੂੰ ਅੰਦਰ ਬੁਲਾਕੇ ਪੁੱਛਿਆ ," ਤੁਹਾਨੂੰ ਡੇਰਾ ਚਾਹੀਦਾ ਹੈ ਜਾਂ ਪੁੱਤਰ ?"
ਉਹਨੇ ਗੋਲਮੋਲ ਜਿਹਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਜੋਰ ਦੇਕੇ ਕਿਹਾ , " ਤੁਹਾਨੂੰ ਡੇਰੇ ਤੇ ਬੇਟੇ ਚੋਂ ਇੱਕ ਚੁਣਨਾ ਪਏਗਾ , ਬੋਲੋ ਤੁਹਾਨੂੰ ਪਹਿਲਾਂ ਕੌਣ ਹੈ ? ਉਸ ਤੋਂ ਬਾਦ ਹੀ ਮੈਂ ਦੱਸ ਸਕਦਾ ਹਾਂ ਕਿ ਮੈਂ ਇਹਦਾ ਇਲਾਜ ਕਰ ਸਕਦਾ ਹਾਂ ਕਿ ਨਹੀਂ ! " ਤਾਂ ਉਹਨੇ ਰੋਂਦੀ ਹੋਈ ਨੇ ਕਿਹਾ ," ਮੈਨੂੰ ਮੇਰਾ ਪੁੱਤ ਚਾਹੀਦਾ ਏ |"
ਉਹਦੇ ਇੰਨਾ ਕਹਿਣ ਤੇ ਮੈਂ ਕਿਹਾ ," ਠੀਕ ਹੈ ਤੁਹਾਡਾ ਬੇਟਾ ਕੁਝ ਦਿਨਾਂ ਵਿੱਚ ਹੀ ਬਿਲਕੁਲ ਠੀਕ ਹੋ ਜਾਏਗਾ ਤੇ ਪਹਿਲਾਂ ਨਾਲੋਂ ਵੀ ਹੁਸ਼ਿਆਰ ਹੋਏਗਾ |"
ਚਲਦਾ ........................................
We have provided a list of functional microsoft office 2016 crack for free. The keys have been tested and will continue to function in 2021
ReplyDelete