ਹਾਂ , ਮੇਰੀ ਸੀਪ ਲੱਗ ਗਈ !! ਇੰਦਰਜੀਤ ਕਮਲ - Inderjeet Kamal

Latest

Saturday, 20 June 2015

ਹਾਂ , ਮੇਰੀ ਸੀਪ ਲੱਗ ਗਈ !! ਇੰਦਰਜੀਤ ਕਮਲ

ਮੈਂ ਪੁੱਛਿਆ , 
"ਅਦਰਕ ਕੀ ਭਾਅ ਹੈ ?"
ਕਹਿੰਦਾ .
" ਪੰਜਾਹ ਰੂਪਏ |"
ਮੈਨੂੰ ਮਹਿੰਗਾ ਤਾਂ ਲੱਗਾ , ਪਰ ਸੋਚਿਆ ਚੱਲੋ ਪਾਈਅ ਕੁ ਲੈ ਲੈਂਦਾ ਹੈ | ਮੈਂ ਕਿਹਾ ,
" ਪਾਈਆ ਦੇਦੇ |" 
ਉਹਨੇ ਅਦਰਕ ਤੋਲਿਆ ਤੇ ਮੈਂ ਪੰਦਰਾਂ ਰੂਪਏ ਉਹਦੇ ਵੱਲ ਵਧਾ ਕੇ ਢਾਈ ਰੂਪਏ ਵਾਪਿਸ ਲੈਣ ਬਾਰੇ ਸੋਚਿਆ |
ਉਹ ਨੋਟ ਵੇਖਕੇ ਕਹਿੰਦਾ,
" ਇਹ ਕੀ ਹੈ ?"
ਮੈਂ ਕਿਹਾ ,
" ਪਾਈਆ ਦੇ ਪੈਸੇ ਕੱਟ ਕੇ ਬਾਕੀ ਦੇਦੇ |"
ਉਹ ਕਹਿੰਦਾ ,
" ਪਾਈਆ ਪੰਜਾਹ ਦਾ ਹੈ ਜੀ |"
ਮੈਨੂੰ ਯਾਦ ਆ ਗਿਆ ਕਿ ਹੁਣ ਸਬਜ਼ੀ ਵਾਲੇ ਪਾਈਆ ਦਾ ਮੁੱਲ ਹੀ ਦੱਸਦੇ ਹਨ | ਮਜਬੂਰੀ ਚ ਲੈ ਹੀ ਗਿਆ |
17-06- 14

No comments:

Post a Comment