ਰੱਬ ਤੇ ਕੁਦਰਤ \ ਇੰਦਰਜੀਤ ਕਮਲ - Inderjeet Kamal

Latest

Saturday, 20 June 2015

ਰੱਬ ਤੇ ਕੁਦਰਤ \ ਇੰਦਰਜੀਤ ਕਮਲ


ਲੋਕਲ ਚੈਨਲ ਤੇ ਖਬਰ ਵੇਖ ਕੇ ਮੈਂ ਆਪਣੇ ਜਾਣਕਾਰ ਡਾਕਟਰ ....... ਨੂੰ ਫੋਨ ਕੀਤਾ ," ਡਾਕਟਰ ਸਾਹਿਬ ਪਤਾ ਲੱਗਾ ਤੁਹਾਡੀ ਧੀ ਤੇ ਜਵਾਈ ਉੱਤਰਾਖੰਡ ਤੋਂ ਬੜੀ ਮੁਸ਼ਕਿਲ ਨਾਲ ਬਚ ਕੇ ਆਏ ਹਨ |"

"ਹਾਂਜੀ ਭਰਾਜੀ, ਸੱਤ ਜਾਣੇ ਗਏ ਸਨ ਇੱਕੋ ਘਰ ਦੇ | ਉਸ ਭਗਵਾਨ ਦਾ ਬਹੁਤ ਬਹੁਤ ਸ਼ੁਕਰ ਹੈ ਜਿਹਨੇ ਸਹੀ ਸਲਾਮਤ ਵਾਪਿਸ ਭੇਜ ਦਿੱਤੇ |"
ਮੇਰੇ ਤੋਂ ਰਿਹਾ ਨਾ ਗਿਆ ਮੈਂ ਪੁੱਛ ਹੀ ਲਿਆ ," ਜੇ ਸਹੀ ਸਲਾਮਤ ਭਗਵਾਨ ਨੇ ਭੇਜੇ ਨੇ ਤਾਂ ਉੱਥੇ ਫਸਾਇਆ ਕਿਹਨੇ ਸੀ ?" ‪#‎kamaldikalam‬
ਅੱਗੋਂ ਜਵਾਬ ਆਇਆ ," ਡਾਕਟਰ ਸਾਹਿਬ, ਸਮਝਿਆ ਕਰੋ ਉਹ ਤਾਂ ਕੁਦਰਤ ਦੀ ਕਰੋਪੀ ਸੀ !"
ਮੈਂ ਕਾਫੀ ਦੇਰ ਇਨਸਾਨ ਦੀ ਸੋਚ ਬਾਰੇ ਸੋਚਦਾ ਰਿਹਾ |
ਮੈਂ ਇਸ ਨਤੀਜੇ ਤੇ ਪਹੁੰਚਿਆ ਹਾਂ ਕਿ ਲੋਕ ਰੱਬ ਨੂੰ ਮੰਨਦੇ ਨਹੀਂ ਰੱਬ ਤੋਂ ਡਰਦੇ ਹਨ 
ਜੇ ਬਚਾਇਆ ਹੈ ਤਾਂ ਰੱਬ ਨੇ.................................. ਜੇ ਫਸਾਇਆ ਹੈ ਤਾਂ ਕੁਦਰਤ ਦੀ ਕਰੋਪੀ 
ਉਹਨਾਂ ਨੂੰ ਡਰ ਹੈ ਕਿ ਜੇ ਇਹ ਕਹਿ ਦਿੱਤਾ ਕਿ ਫਸਾਇਆ ਵੀ ਰੱਬ ਨੇ ਸੀ 
ਕਿਤੇ ਉਹ ਨਰਾਜ਼ ਕੋਈ ਹੋਰ ਕਰੋਪੀ ਨਾ ਕਰ ਦੇਵੇ |

Mohinder Singh ਜੇਕਰ ਚੰਗਾ ਹੋਇਆ ਤਾਂ ਭਗਵਾਨ ਦਾ ਕੀਤਾ । ਜੇਕਰ ਮਾੜਾ ਹੋਇਆ ਤਾਂ ਕਰਮਾਂ ਦਾ ਫਲ ਕਹਿ ਕੇ ਭਗਵਾਨ ਨੂੰ ਬਰੀ ਕਰ ਦਿੱਤਾ ਜਾਂਦਾ ਹੈ । ਆਖਿਰ ਭਗਵਾਨ ਨੂੰ ਹਥਕੜੀ ਕਿਉ ਨਹੀ ਲਗਾਈ ਜਾਂਦੀ ।

No comments:

Post a Comment