ਅੱਧੀ ਰਾਤੀਂ ਰੁੱਖ ਤੇ ਬਹਿੰਦਾ , ਪਰ ਉਹ ਕਿਸੇ ਨੂੰ ਕੁਝ ਨਹੀਂ ਕਹਿੰਦਾ ! \ ਇੰਦਰਜੀਤ ਕਮਲ - Inderjeet Kamal

Latest

Tuesday, 16 June 2015

ਅੱਧੀ ਰਾਤੀਂ ਰੁੱਖ ਤੇ ਬਹਿੰਦਾ , ਪਰ ਉਹ ਕਿਸੇ ਨੂੰ ਕੁਝ ਨਹੀਂ ਕਹਿੰਦਾ ! \ ਇੰਦਰਜੀਤ ਕਮਲ

  ਮਾਨਸਿਕ ਰੋਗ ਵੀ ਅਜੀਬੋ ਗਰੀਬ ਹੁੰਦੇ ਹਨ ਤੇ ਉਹਨਾਂ ਦੇ ਇਲਾਜ ਲਈ ਲੋਕ ਦਰਦਰ ਇਸ ਲਈ ਭਟਕਦੇ ਰਹਿੰਦੇ ਹਨ ਕਿ ਉਹ ਉਹਨਾਂ ਨੂੰ ਮਾਨਸਿਕ ਰੋਗ ਸਮਝਣ ਦੀ ਥਾਂ ਭੂਤ ਪ੍ਰੇਤ ( ਓਪਰੀ ਕਸਰ ) ਦਾ ਅਸਰ ਸਮਝਕੇ ਬਾਬਿਆਂ ਕੋਲ ਘੁੰਮਦੇ ਰਹਿੰਦੇ ਹਨ | ਅਗਰ ਕੁਝ ਲੋਕ ਵੱਡੇ ਤੋਂ  ਵੱਡੇ ਹਸਪਤਾਲਾਂ ਵਿੱਚ  ਵੀ ਚਲੇ ਜਾਂਦੇ ਹਨ ਤਾਂ ਉੱਥੇ ਵੀ ਡਾਕਟਰ ਮਰੀਜ਼ ਦੇ ਕਈ ਤਰ੍ਹਾਂ ਦੇ ਟੈਸਟ ਕਰਵਾਉਂਦੇ ਹਨ ਤੇ ਉਹਨਾਂ ਵਿੱਚ ਕੁਝ ਵੀ ਨਾ ਨਿਕਲਣ ਤੇ ਜਾਂ ਤਾਂ ਉਹਨਾਂ ਨੂੰ ਵਾਪਿਸ ਭੇਜ ਦਿੰਦੇ ਹਨ ਜਾਂ ਮਰੀਜ਼ ਨੂੰ ਨਸ਼ੇ ਦੀਆਂ ਗੋਲੀਆਂ ਦੇ ਆਸਰੇ ਛੱਡ ਦਿੰਦੇ ਹਨ , ਜਿਸ ਨਾਲ ਉਹਦਾ ਦਿਮਾਗ ਸੁੰਨ ਰਹਿੰਦਾ ਹੈ ਤੇ ਉਹ ਦਵਾਈ ਦੇ ਨਸ਼ੇ ਵਿੱਚ ਮਸਤ ਰਹਿੰਦਾ ਹੈ | ਨਸ਼ੇ ਦਾ ਅਸਰ ਖਤਮ ਹੋਣ ਤੋਂ ਬਾਦ ਉਹ ਫਿਰ ਪਹਿਲੀ ਹਾਲਤ ਵਿੱਚ ਪੰਹੁਚ ਜਾਂਦਾ ਹੈ , ਜਿਸ ਕਾਰਨ ਉਹਨੂੰ ਜੀਵਨ ਭਰ ਉਸ ਨਸ਼ੇ ਦੇ ਆਸਰੇ ਰਹਿਣਾ ਪੈਂਦਾ ਹੈ | ਇਹੋ ਜਿਹੇ ਰੋਗਾਂ ਦਾ ਅਸਲੀ ਇਲਾਜ ਗੱਲਬਾਤ ( ਕੌਂਸਲਿੰਗ ) ਸੰਮੋਹਨ ਕਲਾ ਜਾਂ ਹੋਮਿਓਪੈਥਿਕ ਦਵਾਈਆਂ ਨਾਲ ਪੱਕੇ  ਤੌਰ ਤੇ ਕੀਤਾ ਜਾ ਸਕਦਾ ਹੈ | #KamalDiKalam                                                                                   ਥੋੜੇ ਦਿਨ ਪਹਿਲਾਂ ਇੱਕ ਮਰੀਜ਼ ਨੂੰ ਮੇਰੇ ਕੋਲ ਲੈਕੇ ਆਏ ਜਿਸ ਦੀਆਂ ਅਜੀਬੋ ਗਰੀਬ ਹਰਕਤਾਂ ਕਾਰਨ ਪਰਿਵਾਰ ਪਿਛਲੇ ਦਸ ਸਾਲਾਂ ਤੋਂ ਪਰੇਸ਼ਾਨ ਸੀ | ਉਹ ਇੱਕ ਮਜ਼ਦੂਰ ਆਦਮੀ ਹੈ ਤੇ ਸਾਰਾ ਦਿਨ ਪੂਰੀ ਸਰੀਰਕ ਮਿਹਨਤ ਕਰਦਾ ਹੈ | ਥੱਕਿਆ ਟੁੱਟਿਆ ਘਰ ਆਕੇ ਰੋਟੀ ਟੁੱਕ ਖਾ ਕੇ ਸੌਂ ਜਾਂਦਾ ਹੈ , ਪਰ ਅੱਧੀ ਕੁ ਰਾਤ ਨੂੰ ਉਠਕੇ ਜਾਂ ਤਾਂ ਜੰਗਲ ਵੱਲ ਨੂੰ ਤੁਰ ਪੈਂਦਾ ਸੀ ਤੇ ਜਾਂ ਘਰ ਦੇ ਬਾਹਰ ਲੱਗੇ ਰੁੱਖਾਂ ਵਿੱਚੋਂ ਕਿਸੇ ਤੇ ਚੜ੍ਹਕੇ ਬਹਿ ਜਾਂਦਾ ਸੀ | ਕਈ ਵਾਰ ਉਹਨੂੰ ਜੰਗਲ ਵਿੱਚੋਂ ਲਭ ਕੇ ਲਿਆਏ ਕਈ ਵਾਰ ਰੁੱਖ ਤੋਂ ਧੱਕੇ ਨਾਲ ਉਤਾਰਿਆ | ਇਹ ਵੀ ਪਤਾ ਲੱਗਾ ਕਿ ਉਹਨੇ ਅੱਜ ਤੱਕ ਕਿਸੇ ਨੂੰ ਕੁਝ ਨਹੀਂ ਕਿਹਾ ਯਾਨੀ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ | ਘਰ ਦੇ ਇਹਨਾਂ ਹਰਕਤਾਂ ਤੋਂ ਬਹੁਤ ਪਰੇਸ਼ਾਨ ਸਨ ਤੇ ਪਿਛਲੇ ਦਸ ਸਾਲਾਂ ਵਿੱਚ ਆਪਣੀ ਖੂਨ ਪਸੀਨੇ ਦੀ ਬਹੁਤ ਸਾਰੀ ਕਮਾਈ ਰੋੜ੍ਹ ਚੁੱਕੇ ਸਨ |                                                                                  ਮੈਂ ਮਰੀਜ਼ ਨਾਲ ਗੱਲਬਾਤ ਕੀਤੀ ਤਾਂ ਉਹਨੇ ਦੱਸਿਆ ਕਿ  ਉਹਨੂੰ ਆਪਣੀਆਂ ਇਹਨਾਂ ਹਰਕਤਾਂ ਬਾਰੇ ਕੁਝ ਪਤਾ ਨਹੀਂ ਹੁੰਦਾ | ਸਾਰੀ ਜਾਂਚ ਪੜਤਾਲ ਕਰਨ ਤੇ ਉਹਦੀਆਂ ਅਲਾਮਤਾਂ ਨੋਟ ਕਰਨ ਤੋਂ ਬਾਦ ਮੈਂ ਉਹਨੂੰ ਤਿੰਨ ਵਾਰ ਬੁਲਾ ਕੇ  ਸੰਮੋਹਿਤ ਕਰਕੇ ਤੇ ਨਾਲ ਹੋਮਿਓਪੈਥਿਕ ਦਵਾਈ ਦੇ ਕੇ ਉਹਦਾ ਇਲਾਜ ਕੀਤਾ ਤੇ ਉਹ ਪੰਜ ਦਿਨ ਵਿੱਚ ਬਿਲਕੁਲ ਠੀਕ ਹੋ ਗਿਆ |                                                                                                                      ਉਹਦੇ ਠੀਕ ਹੋਣ ਤੋਂ ਬਾਦ ਮੈਂ  ਆਪਣੇ ਆਪ ਹੀ ਗੁਣਗੁਨਾਇਆ ........ ਅੱਧੀ ਰਾਤੀਂ ਰੁੱਖ  ਤੇ ਬਹਿੰਦਾ ,  
                                                ਪਰ ਉਹ ਕਿਸੇ ਨੂੰ ਕੁਝ ਨਹੀਂ ਕਹਿੰਦਾ !                                                                                                                         ਆਪ ਮੁਹਾਰੇ ਉਠਕੇ ਤੁਰ ਪੈਂਦਾ ਏ ਜੰਗਲ ਨੂੰ                                                                                                                   ਘਰ ਦਾ ਸਾਰਾ ਟੱਬਰ ਲਭਦਾ ਫਿਰਦਾ  ਮੰਗਲ ਨੂੰ 

No comments:

Post a Comment