ਕੁਝ ਦਿਨ ਪਹਿਲਾਂ ਇੱਕ ਬਜੁਰਗ ਔਰਤ ਪਹਿਲੀ ਵਾਰ ਮੇਰੇ ਕੋਲੋਂ ਦਵਾਈ ਲੈਣ ਆਈ | ਮੈਂ ਉਹਨੂੰ ਬਿਮਾਰੀ ਦੀਆਂ ਅਲਾਮਤਾਂ ਪੁੱਛਦਾ ਰਿਹਾ ਤੇ ਆਪਣੇ ਲੈਪਟੌਪ ਵਿਚਲੇ ਸੌਫਟਵੇਅਰ ਵਿੱਚ ਦਰਜ਼ ਕਰਦਾ ਰਿਹਾ |
ਜਦੋਂ ਇੰਝ ਕਰਦੇ ਦਸ ਕੁ ਮਿੰਟ ਹੋ ਗਏ ਤਾਂ ਕਹਿੰਦੀ ," ਡਾਕਟਰ ਸਾਹਬ ਪਹਿਲਾਂ ਦਵਾਈ ਦੇ ਦਿਓ ਗੇਮ ਬਾਦ ਚ ਖੇਡ ਲਿਓ |" #kamaldikalam
ਬੈਠੇ ਸਾਰੇ ਮਰੀਜ਼ ਹੱਸਣ ਲਗ ਪਏ |
ਜਦੋਂ ਉਹਨੂੰ ਅਸਲੀਅਤ ਦੱਸੀ ਤਾਂ ਕਹਿੰਦੀ ," ਮੇਰਾ ਪੋਟਾ ਇਹਦੇ ਤੇ ਗੇਮ ਹੀ ਖੇਡਦਾ ਏ |"
No comments:
Post a Comment