ਕਹਿੰਦੇ ਨੇ ਮਹਾਰਾਜਾ ਭੁਪਿੰਦਰ ਸਿੰਘ ਦੀ ਹਕੂਮਤ ਵੇਲੇ ਜਦੋਂ ਕੋਈ ਮੀਟਿੰਗ ਹੁੰਦੀ ਸੀ ਤਾਂ ਉਹਦੇ ਵਿੱਚ ਸ਼ਰਾਬ ਦਾ ਦੌਰ ਵੀ ਅਕਸਰ ਚਲਦਾ ਸੀ ਤੇ ਕਈ ਅਧਿਕਾਰੀ ਸ਼ਰਾਬ ਨਾਲ ਟੱਲੀ ਹੋਕੇ ਝੂਮਣ ਲਗਦੇ ਸਨ | ਇਸ ਗੱਲ ਤੋਂ ਪਰੇਸ਼ਾਨ ਹੋ ਕੇ ਇੱਕ ਦਿਨ ਮਹਾਰਾਜਾ ਭੁਪਿੰਦਰ ਸਿੰਘ ਨੇ ਹੁਕਮ ਸੁਣਾਇਆ ਕਿ ਕਿਸੇ ਵੀ ਵਿਅਕਤੀ ਨੂੰ ਦੋ ਉਂਗਲ ਤੋਂ ਉੱਪਰ ਪੈੱਗ ਨਹੀਂ ਦਿੱਤਾ ਜਾਵੇਗਾ ਤੇ ਦੋ ਪੈੱਗ ਤੋਂ ਉੱਪਰ ਕਿਸੇ ਨੂੰ ਸ਼ਰਾਬ ਨਹੀਂ ਮਿਲੇਗੀ | #KamalDiKalam
ਹੁਕਮ ਸੁਣਾਉਣ ਮਹਾਰਾਜ ਦਾ ਕੰਮ ਸੀ , ਪਰ ਉਹਨੂੰ ਲਾਗੂ ਤਾਂ ਅਧਿਕਾਰੀਆਂ ਨੇ ਹੀ ਕਰਨਾ ਸੀ | ਅਧਿਕਾਰੀ ਅਖੀਰ ਅਧਿਕਾਰੀ ਹੁੰਦੇ ਨੇ ! ਆਮ ਲੋਕਾਂ ਨੂੰ ਤਾਂ ਹੱਥ ਦੀਆਂ ਪਹਿਲੀਆਂ ਦੋ ਉਂਗਲਾਂ ਨਾਲ ਨਾਪ ਕੇ ਦੋ ਦੋ ਪੈੱਗ ਦਿੱਤੇ ਜਾਂਦੇ , ਪਰ ਅਧਿਕਾਰੀ ਖੁਦ ਵਾਸਤੇ ਪਹਿਲੀ ਤੇ ਆਖਰੀ ( ਚੀਚੀ ) ਉਂਗਲੀ ਨਾਲ ਨਾਪ ਕੇ ਪੈੱਗ ਬਣਵਾਉਂਦੇ |ਨਾ ਪੈੱਗ ਪੀਣ ਵਾਲਾ ਜਾਮ ਬਦਲਣਾ ਪਿਆ ਤੇ ਨਾ ਹੁਕਮਅਦੂਲੀ ਹੋਈ | ਉਂਗਲਾਂ ਤਾਂ ਦੋ ਹੀ ਹੁੰਦੀਆਂ ਸਨ , ਆਮ ਬੰਦੇ ਵਾਸਤੇ ਹੋਰ ਤੇ ਅਧਿਕਾਰੀਆਂ ਵਾਸਤੇ ਹੋਰ |
ਕਿਹਾ ਜਾਂਦਾ ਹੈ ਕਿ ਮਹਾਰਾਜਾ ਭੁਪਿੰਦਰ ਸਿੰਘ ਕ੍ਰਿਕਿਟ ਦੇ ਸ਼ੌਕੀਨ ਸਨ ਤੇ ਉਹਨਾਂ ਕ੍ਰਿਕਿਟ ਲਈ ਬਹੁਤ ਕੁਝ ਕੀਤਾ | ਇੱਕ
ਵਾਰ ਅੰਗ੍ਰੇਜ਼ਾਂ ਤੋਂ ਕ੍ਰਿਕਿਟ ਦਾ ਮੈਚ ਜਿੱਤਣ ਤੇ ਮਹਾਰਾਜਾ ਇੰਨੇ ਖ਼ੁਸ਼ ਹੋਏ ਕਿ ਉਹਨਾਂ ਨੇ ਖ਼ੁਦ ਹੀ ਗਲਾਸਾਂ ਵਿੱਚ ਸ਼ਰਾਬ ਪਾ ਕੇ
ਪਾਰਟੀ ਦੀ ਸ਼ੁਰੂਆਤ ਕੀਤੀ। ਗਲਾਸਾਂ ਵਿੱਚ ਸ਼ਰਾਬ ਦੀ ਮਾਤਰਾ ਲਗਭਗ ਦੁਗਣੀ ਸੀ। ਜਦੋਂ ਕਰਨਲ ਡਗਲਸ ਨੂੰ
ਚੀਅਰਸਕਹਿਣ ਲਈ ਗਲਾਸ ਦਿੱਤਾ ਗਿਆ ਤਾਂ ਉਹਨਾਂ ਹੈਰਾਨ ਹੁੰਦਿਆਂ ਮਹਾਰਾਜਾ ਤੋਂ ਇਸ ਪੈੱਗ ਬਾਰੇ ਪੁੱਛਿਆ ਤਾਂ
ਮਹਾਰਾਜਾ ਨੇ ਹੱਸਦਿਆਂ ਹੋਇਆਂ ਕਿਹਾ, ''ਤੁਸੀਂ ਪਟਿਆਲਾ 'ਚ ਹੋ ਤੇ ਮੇਰੇ ਮਹਿਮਾਨ ਹੋ, ਟੋਸਟ ਦੇ ਨਾਲ 'ਪਟਿਆਲਾ ਪੈੱਗ' ਤੋਂ
ਘੱਟ ਕੁੱਝ ਵੀ ਨਹੀਂ ਚੱਲੇਗਾ।' ਫਿਰ ਦੋਵਾਂ ਨੇ ਹੱਸਦਿਆਂ ਹੱਸਦਿਆਂ ਇੱਕ ਇੱਕ ਘੁੱਟ 'ਚ ਹੀ ਪੂਰਾ ਪੂਰਾ ਗਲਾਸ ਖ਼ਾਲੀ ਕਰ ਦਿੱਤਾ।
ਉਦੋਂ ਤੋਂ ਵੱਖ ਵੱਖ ਪ੍ਰੋਗਰਾਮਾਂ ਵੇਲੇ ਹਰ ਸ਼ਾਹੀ ਮਹਿਮਾਨ ਨੂੰ ਪਟਿਆਲਾ ਪੈੱਗ ਲਾਜ਼ਮੀ ਤੌਰ 'ਤੇ ਦਿੱਤੇ ਜਾਣ ਦਾ ਰਿਵਾਜ਼ ਸ਼ੁਰੂ
ਹੋਇਆ।
No comments:
Post a Comment