ਸ਼ਰਮ ਵਾਲੀ ਗੱਲ \ ਇੰਦਰਜੀਤ ਕਮਲ - Inderjeet Kamal

Latest

Monday, 4 May 2015

ਸ਼ਰਮ ਵਾਲੀ ਗੱਲ \ ਇੰਦਰਜੀਤ ਕਮਲ

ਬਲਾਤਕਾਰੀਆਂ ਨੇ ਜੋ ਕੀਤਾ ਉਹ ਬਹੁਤ ਹੀ ਨਿੰਦਣਯੋਗ ਹੈ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ | ਪਰ ਉਸ ਔਰਤ ਦੀ ਲਾਸ਼ ਦੀਆਂ ਪੁੱਠੀਆਂ ਸਿਧੀਆਂ ਨੰਗੀਆਂ ਫੋਟੋਆਂ ਪਾਕੇ ਜੋ ਫੇਸਬੁੱਕੀਆਂ ਨੇ ਉਹਦੀ ਮੌਤ ਤੋਂ ਬਾਦ ਕੀਤਾ , ਮੇਰੀ ਨਜਰ ਵਿੱਚ ਉਹ ਵੀ ਨਿੰਦਣਯੋਗ ਹੈ | ਕੀ ਇਸ ਦੇ ਵਿਰੋਧ ਵਿੱਚ ਲਿਖਣ ਲਈ ਉਹਦੀਆਂ ਤਰ੍ਹਾਂ ਤਰ੍ਹਾਂ ਦੀਆਂ ਨੰਗੀਆਂ ਫੋਟੋਆਂ ਪਾਕੇ ਉਹਦੀ ਦੁਰਗਤੀ ਕਰਨ ਚ ਜਿਆਦਾ ਸਮਾਜਸੇਵਾ ਨਜਰ ਆਉਂਦੀ ਹੈ ? ‪#‎KamalDiKalam‬
ਉਹ ਵੀ ਕਿਸੇ ਦੀ ਧੀ, ਕਿਸੇ ਦੀ ਮਾਂ ਤੇ ਕਿਸੇ ਦੀ ਭੈਣ ਸੀ | ਦਰਿੰਦਗੀ ਭਰੀ ਮੌਤ ਤੋਂ ਬਾਦ ਵੀ ਕਿਸੇ ਨੇ ਉਹਦੀ ਲਾਸ਼ ਨੂੰ ਢੱਕਣ ਦੀ ਥਾਂ ਪੁੱਠੀ ਸਿਧੀ ਕਰਕੇ ਕਈ ਫੋਟੋਆ ਖਿੱਚੀਆਂ ਤੇ ਫੇਸਬੁੱਕੀਆਂ ਨੇ ਧੜਾਧੜ ਚੇਪ ਦਿੱਤੀਆਂ ਤੇ SHARE ਕਰਨ ਵਾਲੇ ਵੀ ਸ਼ੇਰ ਬਣ ਗਏ | ਇਹ ਫੋਟੋਆਂ ਪੁਲਿਸ ਲਈ ਅਦਾਲਤ ਚ ਪੇਸ਼ ਕਰਨ ਵਾਸਤੇ ਤਾਂ ਜ਼ਰੂਰੀ ਹੋ ਸਕਦੀਆਂ ਨੇ , ਪਰ ਫੇਸ ਬੁੱਕ ਲਈ ਨਹੀਂ |
ਘਟੋਘਟ ਮੈਨੂੰ ਤਾਂ ਬਹੁਤ ਸ਼ਰਮ ਆਈ ਇਹ ਸਭ ਵੇਖ ਕੇ | 20-07-2014

No comments:

Post a Comment