ਤੇਜੇ ਦਾ ਅੰਤਰਰਾਸ਼ਟਰੀ ਯੋਗਾ ਦਿਵਸ \ ਇੰਦਰਜੀਤ ਕਮਲ - Inderjeet Kamal

Latest

Saturday, 20 June 2015

ਤੇਜੇ ਦਾ ਅੰਤਰਰਾਸ਼ਟਰੀ ਯੋਗਾ ਦਿਵਸ \ ਇੰਦਰਜੀਤ ਕਮਲ

ਅੱਜ ਅੰਤਰਰਾਸ਼ਟਰੀ ਯੋਗਾ ਦਿਵਸ ਹੋਣ ਕਰਕੇ ਤੇਜਾ ਤੜਕੇ ਉਠ ਗਿਆ ਤੇ ਹੌਲੀ ਜਿਹੀ ਆਪਣੀ ਵਹੁਟੀ ਨੂੰ ਪੁੱਛਿਆ ,"  ਭਾ ਭਾ ਭਾ ਭਾ ਭਾਗਵਾਨੇ  ਅੱਜ  ਅੰਤਰਰਾਸ਼ਟਰੀ ਯੋ ਯੋ ਯੋ ਯੋ ਯੋ  ਯੋਗਾ ਦਿਵਸ ਹੈ , ਯੋਗਾ ਕਰਨ ਚੱਲੇਂਗੀ ?"
ਤੇਜੇ ਦੀ ਵਹੁਟੀ ," ਕਿਓਂ ਤੁਹਾਨੂੰ ਮੇਰਾ ਸਰੀਰ ਬੇਢੰਗਾ  ਲੱਗ ਰਿਹਾ ਏ ?"
ਤੇਜਾ ," ਚ ਚ ਚ ਚੱਲ ਕੋਈ ਗੱਲ ਨਹੀਂ , ਜੇ ਨਹੀਂ ਜਾ ਜਾ ਜਾ ਜਾਣ ਨੂੰ ਮਨ ਕਰਦਾ ਤਾਂ ਰ ਰ ਰ ਰ ਰਹਿਣ ਦੇ |"
ਵਹੁਟੀ ," ਅੱਛਾ ! ਤੁਸੀਂ ਕਹਿਣਾ ਚਾਹੁੰਦੇ ਹੋ ਕਿ ਮੈਂ ਸੁਸਤੀ ਦੀ ਮਾਰੀ ਹਾਂ !!"
ਤੇਜਾ ," ਓਹੋ ! ਗੁ ਗੁ ਗੁ ਗੁੱਸਾ ਕਿਓਂ ਕਰਦੀ ਏਂ ?" #KamalDiKalam
ਵਹੁਟੀ ," ਇਹਦਾ ਮਤਲਬ ਹੁਣ ਮੈਂ ਤੁਹਾਨੂੰ ਗੁੱਸੇਖੋਰ ਤੇ ਝਗੜਾਲੂ ਲਗਦੀ ਹਾਂ !!"
ਤੇਜਾ ," ਪਰ ,  ਮੈਂ ਤਾਂ ਇਹੋ  ਜਿਹਾ ਕੁ ਕੁ ਕੁ ਕੁ  ਕੁਝ ਨਹੀਂ ਕਿਹਾ |"
ਵਹੁਟੀ ," ਹਾਏ ਮੈਂ ਮਰਜਾਂ ! ਹੁਣ ਮੈਂ ਝੂਠੀ ਵੀ ਹੋ ਗਈ !!"
ਤੇਜਾ ," ਚ ਚ ਚ ਚ ਚੱਲੋ ਕੋਈ ਗੱਲ ਨਹੀਂ , ਮੈਂ ਵੀ ਨਹੀਂ ਜਾਂਦਾ |"
ਵਹੁਟੀ ," ਮੈਨੂੰ ਸਭ ਪਤਾ ਹੈ , ਤੁਸੀਂ ਨਾ ਜਾਣ ਦੇ ਬਹਾਨੇ ਬਣਾ ਰਹੇ ਹੋ |"
ਤੇਜਾ ਰਾਮਦੇਵ ਨੂੰ ਗਾਲ੍ਹਾਂ ਕਢਦਾ ਹੋਇਆ  ਫਿਰ ਸੌਂ ਗਿਆ |
 

5 comments: