ਲੋਕਾਂ ਵਿੱਚ ਕੱਟੜਤਾ ਜਿੰਨੀ ਮਰਜ਼ੀ ਹੋਵੇ
ਪਰ ਮਨੁੱਖ ਆਪਣੀ ਸਹੂਲਤ ਮੁਤਾਬਕ
ਵਕਤ ਵਕਤ ਤੇ
ਆਪਣੇ ਵੱਲੋਂ ਬਨਾਏ
ਕਾਇਦੇ ਕੰਨੁਨਾ ਨੂੰ ਬਦਲਦਾ ਰਹਿੰਦਾ ਹੈ | #KamalDiKalam
ਕਈ ਸਾਲ ਪਹਿਲਾਂ
ਲੋਕ ਜਦੋਂ ਕਿਸੇ ਦਾ ਅੰਤਿਮ ਸਸਕਾਰ ਕਰਕੇ ਆਉਂਦੇ ਸਨ
ਤਾਂ ਬਹੁਤੇ ਲੋਕ ਆ ਕੇ ਨਹਾਉਂਦੇ ਜ਼ਰੁਰ ਸਨ
ਉਹਨਾਂ ਦੇ ਦਿਮਾਗ ਵਿੱਚ ਸ਼ਮਸ਼ਾਨਘਾਟ ਵਿੱਚੋਂ
ਕਿਸੇ ਬਲਾਅ ਦਾ ਡਰ ਹੁੰਦਾ ਸੀ
ਹੁਣ ਤੇਜ਼ ਰਫਤਾਰ ਜਿੰਦਗੀ ਕਾਰਣ ਲੋਕਾਂ ਕੋਲ ਵਕਤ ਦੀ ਘਾਟ ਹੈ
ਤੇ ਲੋਕ ਸ਼ਮਸ਼ਾਨਘਾਟ ਤੇ ਲੱਗੀ ਟੂਟੀ ਤੋਂ ਘੁੱਟ ਕੁ ਪਾਣੀ ਲੈਕੇ
ਸਿਰ ਤੇ ਛਿੱਟਾ ਮਾਰ ਕੇ ਆਪਣਾ ਵਹਿਮ ਦੂਰ ਕਰ ਲੈਂਦੇ ਹਨ
True... We change rule and rituals for our comfort.
ReplyDelete