ਵੇਖਣ ਵਾਲੇ \ ਇੰਦਰਜੀਤ ਕਮਲ - Inderjeet Kamal

Latest

Sunday, 3 May 2015

ਵੇਖਣ ਵਾਲੇ \ ਇੰਦਰਜੀਤ ਕਮਲ



ਜਦੋਂ ਮੈਨੂੰ ਵਿਆਹ ਲਈ ਵੇਖਣ ਵਾਲੇ ਆਏ ਸਨ ,
ਉਦੋਂ ਮੋਬਾਇਲ ਵਗੈਰਾ ਨਹੀਂ ਹੁੰਦੇ ਸੀ |
ਮੇਰੇ ਮਾਤਾ ਜੀ ਨੇ ਮੇਰੇ ਭਤੀਜੇ ਨੂੰ ਕਿਹਾ,
" ਜਾਹ ਇੰਦਰਜੀਤ ਨੂੰ ਵੇਖ ਕੇ ਲਿਆ |
ਪਹਿਲਾਂ ਕਚਹਿਰੀ ਚ ਵੇਖ ਲਈ ਨਾ ਹੋਊ ਤੇ ਥਾਨਿਓਂ ਪਤਾ ਕਰ ਲਵੀਂ |"
ਇੱਕ ਵਾਰ ਤਾਂ ਪਰਾਹੁਣੇ ਹਿਲ ਗਏ ‪#‎KamalDiKalam‬
ਬਾਦ ਚ ਉਹਨਾਂ ਨੂੰ ਦੱਸਿਆ ਕਿ
ਮੁੰਡਾ ਪੱਤਰਕਾਰ ਹੈ ਤੇ ਜਿਆਦਾ ਇਹਨਾਂ ਥਾਵਾਂ ਤੇ ਹੀ ਮਿਲਦਾ ਹੈ |

Gurmit Kaur Mit ha ha pehli dikh nal main vi samjhya si ki munda koi criminal te nhi??? court kachehri, thana...? lolz

Jatinder Sabharwal ਸਹੀ ਗੱਲ ਹੈ , ਪੱਤਰਕਾਰ ਦੇ ਇਹ ਟਿਕਾਣੇ ਪੱਕੇ ਹੁੰਦੇ ਹਨ ਜੀ , ਸਾਰੀਆਂ ਖ਼ਬਰਾਂ ਇਥੋਂ ਹੀ ਮਿਲਦੀਆਂ ਹਨ ਜੀ

Jatinder Sabharwal ਡਾਕਟਰ ਸਾਹਿਬ ਪੱਤਰਕਾਰ ਦਾ ਕੰਮ ਬਹੁਤ ਹੀ ਕਠਿਨ ਹੁੰਦਾ ਹੈ ਜੀ , ਰਾਤ ਹੋਵੇ, ਦਿਨ ਹੋਵੇ, ਬਾਹਰ ਮੀਹ ਵਰ੍ਹਦਾ ਹੋਵੇ ਜਾਂ ਅੱਤਾਂ ਦੀ ਗਰਮੀ ਹੋਵੇ ਜਾ ਬਾਹਰ ਕਿੱਤੇ ਗੋਲੀਆਂ ਚਲਦੀਆਂ ਹੋਣ ਪੱਤਰਕਾਰ ਨੂੰ ਆਪਣਾ ਫਰਜ਼ ਨਿਭਾਉਨਾਂ ਹੀ ਪੈਂਦਾ ਹੈ (24 ਘੰਟੇ ਦੀ ਡਿਊਟੀ)

Jagtar Aulakh ਨਾਲ਼ ਹੋਰ. ਵੀ ਕਿਹਾ ਸੀ ਉਹ ਤੁਸੀਂ ਦੱਸਿਆ ਈ ਨਈਂ ਕਿ ਜੇ ਠਾਣੇ ਚ ਨਾ ਹੋਇਆ ਫਿਰ ਠੇਕੇ ਦੇ ਮੂਹਰੇ ਖੜ੍ਹੀ ਆਂਡਿਆਂ ਆਲ਼ੀ ਰੇਹੜੀ ਤੇ ...

Bakhshish Jauhal ਜੇ ਘੰਟਾ ਕੁ ਮੁੰਡੇ ਦੇ ਕਿੱਤੇ ਬਾਰੇ ਨਾ ਦੱਸਦੇ ... ਪ੍ਰਾਹੁਣਿਆਂ ਨੇ ਭਰੇ ਪੀਤੇ ਤੁਰ ਜਾਣਾ ਸੀ — ਤੇ ਫਿਰ ਆਉਣੀ ਸੀ ਵਿਚੋੇਲੇ ਦੀ ਸ਼ਾਮਤ !

Jag GoodDo .
ਸ਼ੁੱਕਰ ਐ ਉਹਨਾਂ ਇਹ ਨੀ ਕਹਿਤਾ : ਜਿਥੇ ਜਿਥੇ ਚੋਰੀ ਡਾਕਾ ਵੱਜਿਆ ਹੋਊ ਉਥੇ ਜਾਂ ਫੇਰ ਰਿਕਸ਼ੇ ਵਾਲਿਆਂ ਦੀ ਹੜਤਾਲ ਵਿਚ ਨਾਂ ਹੋਵੇ....

ਧਰਮਿੰਦਰ ਸਿੰਘ ਮੇਰੇ ਪਿਤਾ ਜੀ ਜੇਲ ਸੁਪਰਡੈਂਟ ਨੇ।
ਜਦੋਂ ਨਵੇਂ ਨਵੇਂ ਨੌਕਰੀ ਲੱਗੇ ਸੀ, ਕਈ ਵਾਰ ਲੋਕ ਪੁੱਛਦੇ ਸਨ : ਲਾਭ ਸਿੰਘ ਕਿੱਥੇ ਹੁੰਦਾ ਅੱਜ ਕੱਲ੍ਹ
ਮੇਰੀ ਬੇਬੇ ਕਹਿੰਦੀ ਹੁਣ ਤਾਂ ਪਟਿਆਲੇ ਜੇਲ ਚ ਨੇ

ਅਗਲਾ ਕਹਿੰਦਾ, ਸੁੱਖ ਵੀ ਆ
ਬੇਬੇ ਕਹਿੰਦੀ ਨਹੀਂ ਉਥੇ ਨੌਕਰੀ ਕਰਦੇ ਨੇ

Brar Karamjit Singh .......
....................... ਦਸ ਕੁ ਦਿਨ ਕਮਲ ਜੀ ਨੇ ਉਡੀਕਿਆ , ਜਦੋਂ ਕੋਈ ਉੱਤਰ ਪਤਾ ਨਾ ਆਇਆ ਤਾਂ ਇਹ ਸਾਹਬ ਜਾ ਪਹੁੰਚੇ ਭਰੇ ਪੀਤੇ , ਜਾਣ ਸਾਰ ਆ ਨਾਂ ਵੇਖਿਆ ਤਾਅ ਨਾਂ ਵੇਖਿਆ ਕਹਿੰਦੇ , ਬੜੇ ਬੇਸ਼ਰਮ ਬੰਦੇ ਓਂ , ਹਾਂ ਨਾਂ ਦਾ ਜਵਾਬ ਨੀਂ ਦੇ ਸਕਦੇ ਸੀ , ਅਸੀ ਦਸ ਦਿਨ ਹੋਗੇ ਉੱਲੂਆਂ ਵਾਂਗੂੰ ਮੂੰਹ ਚੱ
ਕ ਚੱਕ ਵੇਖੀ ਜਾਨੇ ਆਂ ਅੱਜ ਵੀ ਕੋਈ ਉੱਤਰ ਪਤਾ ਆਉਂਦਾ ਅੱਜ ਵੀ ਕੋਈ ਉੱਤਰ ਪਤਾ ਆਉਂਦਾ , ਉਹਨਾਂ ਨੇ ਫੜ ਕੇ ਸਿੱਟ ਲਿਆ , ਚੰਗਾ ਧਰ ਕੇ ਵੱਢਿਆ , ਜਦੋਂ ਘੜ ਹਟੇ ਕਮਲ ਉੱਠ ਕੇ ਝੱਗਾ ਜਿਹਾ ਝਾੜਕੇ ਕਹਿੰਦਾ , ਹੁਣ ਫੇਰ ਥੋਡੇ ਵੱਲੋਂ ਜਵਾਬ ਈ ਸਮਝਾਂ ?


No comments:

Post a Comment