ਚਮੜੀ ਰੋਗ ਤੇ ਹੋਮਿਓਪੈਥੀ \ ਇੰਦਰਜੀਤ ਕਮਲ - Inderjeet Kamal

Latest

Sunday, 3 May 2015

ਚਮੜੀ ਰੋਗ ਤੇ ਹੋਮਿਓਪੈਥੀ \ ਇੰਦਰਜੀਤ ਕਮਲ

ਕਈ ਬਿਮਾਰੀਆਂ ਹਨ ,ਜਿਹਨਾਂ ਦਾ ਐਲੋਪੈਥੀ ਵਿੱਚ ਚੀਰਫਾੜ ਤੋਂ  ਬਿਨ੍ਹਾਂ ਕੋਈ ਪੱਕਾ ਇਲਾਜ ਨਹੀਂ ਹੈ ਤੇ ਉਹ  ਬਾਰ ਬਾਰ ਹੁੰਦੀਆਂ ਰਹਿੰਦੀਆਂ ਹਨ , ਪਰ ਉਹਨਾਂ ਹੀ   ਬਿਮਾਰੀਆਂ  ਦਾ ਹੋਮਿਓਪੈਥੀ ਵਿੱਚ  ਸਿਰਫ  ਖਾਣ ਵਾਲੀ  ਦਵਾਈ ਨਾਲ ਹੀ ਕੁਝ ਦਿਨਾਂ ਵਿੱਚ  ਪੱਕਾ ਇਲਾਜ ਹੋ ਜਾਂਦਾ ਹੈ | ਪਿਛਲੇ ਮਹੀਨੇ ਮੇਰੇ ਕੋਲ ਨਰਾਇਣਗੜ੍ਹ ਤੋਂ ਇੱਕ ਮਰੀਜ਼  ਆਇਆ ਜਿਹਦੇ ਪੈਰ ਤੇ ਬਹੁਤ ਮਹੁਕੇ ਸਨ ਤੇ ਪੈਰ ਦੀ ਹਾਲਤ ਬਹੁਤ ਖਰਾਬ ਸੀ |
ਉਹ ਕਈ ਥਾਵਾਂ ਤੋਂ ਘੁੰਮ  ਆਇਆ ਸੀ ਤੇ ਸਾਰਿਆਂ ਨੇ ਉਹਨਾਂ ਮਹੁਕਿਆਂ ਨੂੰ ਤੇਜਾਬ ਨਾਲ ਸਾੜਣ ਜਾਂ ਅਪ੍ਰੇਸ਼ਨ  ਕਰਵਾਕੇ ਕਟਵਾਉਣ ਦੀ ਸਲਾਹ ਦਿੱਤੀ | #KamalDiKalam
 ਅਖੀਰ ਉਹ ਮੇਰੇ ਕੋਲ ਪਹੁੰਚਿਆ ਤੇ ਮੈਂ ਪੂਰੀ ਜਾਂਚ ਪੜਤਾਲ ਤੋਂ ਬਾਦ ਉਹਨੂੰ ਪੰਦਰਾਂ  ਦਿਨ ਦੀ ਦਵਾਈ ਸਿਰਫ ਖਾਣ ਵਾਸਤੇ ਦਿੱਤੀ | ਪੰਦਰਾਂ  ਦਿਨ ਬਾਦ ਹੀ ਹੈਰਾਨੀਜਨਕ ਨਤੀਜਾ ਮਿਲਾ | ਅਗਲੇ ਪੰਦਰਾਂ  ਦਿਨ ਫਿਰ ਦਵਾਈ ਦਿੱਤੀ ਤਾਂ ਬਿਮਾਰੀ ਖਤਮ ਹੋਣ ਕਿਨਾਰੇ ਪਹੁੰਚ ਗਈ | ਪੂਰਨ  ਉਮੀਦ  ਹੈ ਕਿ ਆਉਣ ਵਾਲੇ ਪੰਦਰਾਂ ਕੁ ਦਿਨ ਬਾਦ ਬਿਮਾਰੀ ਖਤਮ ਹੋਣ ਕਿਨਾਰੇ ਹੋਵੇਗੀ | 

No comments:

Post a Comment