ਓਪਰੀ ਕਸਰ ਤੇ ਧਰਮ \ ਇੰਦਰਜੀਤ ਕਮਲ - Inderjeet Kamal

Latest

Thursday, 30 April 2015

ਓਪਰੀ ਕਸਰ ਤੇ ਧਰਮ \ ਇੰਦਰਜੀਤ ਕਮਲ

ਪਿਛਲੇ ਦਿਨਾਂ ਵਿੱਚ ਮੇਰੇ ਕੋਲ ਭੂਤਾਂ ਪ੍ਰੇਤਾਂ ਦੇ ਜਿੰਨੇ ਵੀ ਕੇਸ ਆਏ, ਸਾਰੇ ਮੁਸਲਮਾਨ ਧਰਮ ਨਾਲ ਸੰਬਧਤ ਸਨ | ਇਸ ਵਿਸ਼ੇ ਤੇ ਮੈਂ ਕਈ ਗੱਲਾਂ ਬਾਰੇ ਸੋਚਿਆ ਤੇ ਇਸ ਗੱਲ ਤੇ ਵੀ ਵਿਚਾਰ ਕੀਤਾ ਕਿ ਮੇਰੇ ਇਲਾਕੇ ਦੇ ਮੁਸਲਮਾਨਾ ਵਿੱਚ ਅਨਪੜ੍ਹਤਾ ਤੇ ਗਰੀਬੀ ਬਹੁਤ ਹੈ | ਇੱਕ ਗੱਲ ਤੱਸਲੀ ਵਾਲੀ ਰਹੀ ਕਿ ਸਾਰੇ ਹੀ ਕੇਸ ਠੀਕ ਹੋ ਗਏ |
ਬਾਕੀ ਧਰਮਾ ਬਾਰੇ ਸੋਚ ਹੀ ਰਿਹਾ ਸਾਂ ਕਿ ਇੱਕ ਦੋਸਤ ਨੇ ਆਕੇ ਦੱਸਿਆ ਕਿ ਉਹਦੇ ਇੱਕ ਰਿਸ਼ਤੇਦਾਰਾਂ ਦੇ ਮੁੰਡੇ ਨੂੰ ਓਪਰੀ ਕਸਰ ਹੋ ਗਈ ਸੀ , ਉਹ ਕੱਲ੍ਹ ਦੇ ਇੱਕ ਮੌਲਵੀ ਕੋਲ ਲੈਕੇ ਗਏ ਨੇ | ਉਹਨੇ ਇਹ ਵੀ ਦੱਸਿਆ ਕਿ ਮੈਂ ਉਹਨਾ ਨੂੰ ਤੇਰੇ ਕੋਲ ਲੈਕੇ ਆਉਣ ਦੀ ਸਲਾਹ ਦਿੱਤੀ ਸੀ , ਪਰ ਉਹ ਕਹਿਣ ਲੱਗੇ ਇਹੋ ਜਿਹੀਆਂ ਓਪਰੀਆਂ ਚੀਜ਼ਾਂ ਦਾ ਇਲਾਜ਼ ਮੁਸਲਮਾਨਾ ਕੋਲ ਹੀ ਵਧੀਆ ਹੁੰਦਾ ਹੈ |
ਹੁਣ ਮੇਰੇ ਦਿਮਾਗ ਤੇ ਪੀਰ ਦੀ ਸਮਾਧ ਤੇ ਮੱਥਾ ਟੇਕਣ ਵਾਲਿਆਂ ਦੀ ਲੱਗੀ ਲੰਮੀ ਕਤਾਰ ਦਾ ਧਿਆਨ ਆ ਗਿਆ ,ਜਿਹਦੇ ਵਿੱਚ ਸਿਰਫ ਤੇ ਸਿਰਫ ਹਿੰਦੂ ਤੇ ਸਿੱਖ ਹੀ ਹੁੰਦੇ ਹਨ | ਇਹੋ ਜਿਹੀਆਂ ਕਤਾਰਾਂ ਵਿੱਚ ਮੈਂ ਗਾਤਰੇ ਤੇ ਜਨੇਊ ਵਾਲੇ ਵੀ ਆਮ ਹੀ ਵੇਖੇ ਜਾਂਦੇ ਹਨ , ਪਰ ਮੈਂ ਕਦੇ ਕਿਸੇ ਮੁਸਲਮਾਨ ਇੱਥੇ ਨੱਕ ਰਗੜਦੇ ਨਹੀਂ ਵੇਖਿਆ | ‪#‎KamalDiKalam‬
ਇਹੋ ਜਿਹੀਆਂ ਗੱਲਾਂ ਸੋਚਣ ਲਈ ਮਜਬੂਰ ਕਰ ਦਿੰਦਿਆਂ ਹਨ , ਕਿ ਕੀ ਇਹ ਲੋਕ ਆਪਣੇ ਧਰਮ ਤੋਂ ਸੰਤੁਸ਼ਟ ਨਹੀਂ ਹਨ ?
ਆਪਣੇ ਧਰਮ ਨੂੰ ਦੂਜੇ ਧਰਮ ਤੋਂ ਵਧੀਆ ਦੱਸਣ ਵਾਲੇ ਆਪਣੇ ਧਾਰਮਿਕ (ਓਪਰੀ ਕਸਰ ਵਗੈਰਾ ਦੇ ) ਇਲਾਜ ਵਾਸਤੇ ਦੂਜੇ ਧਰਮਾਂ ਵੱਲ ਕਿਓਂ ਭੱਜਦੇ ਹਨ ?

No comments:

Post a Comment