ਅਕਲ ਦੇ ਦੁਸ਼ਮਨ \ ਇੰਦਰਜੀਤ ਕਮਲ - Inderjeet Kamal

Latest

Thursday, 30 April 2015

ਅਕਲ ਦੇ ਦੁਸ਼ਮਨ \ ਇੰਦਰਜੀਤ ਕਮਲ

ਕਈ ਦਿਨ ਤੋਂ ਇੱਕ ਫੋਨ ਆ ਰਿਹਾ ਸੀ
ਕਿ ਉਹਨਾਂ ਦੀ ਇੱਕ ਲੜਕੀ
ਵਿਆਹ ਨਹੀਂ ਕਰਵਾਉਣਾ ਚਾਹੁੰਦੀ
ਅਗਰ ਕੋਈ ਵਿਆਹ ਦੀ ਗੱਲ ਕਰਦਾ ਹੈ
ਤਾਂ ਉਹ ਉਹਦੇ ਗਲ ਪੈ ਜਾਂਦੀ ਹੈ ‪#‎KamalDiKalam‬
ਮੈਂ ਉਹਨਾਂ ਨੂੰ ਸਮਝਾਇਆ
" ਇੱਕ ਵਾਰ ਲੜਕੀ ਨੂੰ ਲੈਕੇ ਆਓ ,
ਉਹਦੇ ਨਾਲ ਗੱਲਬਾਤ ਕਰਨ ਤੋਂ ਬਾਦ ਹੀ ਕਾਰਣ ਸਮਝ ਆ ਸਕਦਾ "
ਕਹਿੰਦੇ ,
"ਉਹ ਆਉਣ ਨੂੰ ਤਿਆਰ ਹੀ ਨਹੀਂ ਹੁੰਦੀ "
ਮੈਂ ਕਿਹਾ ,
" ਇਹਦੇ ਵਾਸਤੇ ਤਾਂ ਉਹਨੂੰ ਤੁਸੀਂ ਹੀ ਤਿਆਰ ਕਰ ਸਕਦੇ ਹੋ "
ਕਹਿੰਦੇ '
" ਉਹਨੂੰ ਧੋਖੇ ਨਾਲ ਨਸ਼ੇ ਦੀਆਂ ਗੋਲੀਆਂ ਖਵਾ ਕੇ ਲੈ ਆਈਏ "
ਮੈਂ ਕਿਹਾ ,
" ਉਹਦੇ ਨਾਲ ਦੁਸ਼ਮਨੀ ਹੈ ਕੋਈ ਤੁਹਾਡੀ ? "
ਕਹਿੰਦੇ '
"ਦੋ ਸਾਲ ਹੋ ਗਏ ਨੇ ਅਸੀਂ ਕਈ ਬਾਬਿਆਂ ਕੋਲ ਇਵੇਂ ਹੀ ਲੈਕੇ ਗਏ ਹਾਂ,
ਇਹ ਤਰੀਕਾ ਵੀ ਇੱਕ ਬਾਬੇ ਨੇ ਹੀ ਦੱਸਿਆ ਸੀ "
ਮੈਂ ਕਿਹਾ ,
" ਅਗਰ ਮਨਮਰਜ਼ੀ ਨਾਲ ਤਿਆਰ ਕਰਕੇ ਲਿਆ ਸਕਦੇ ਹੋ ਤਾਂ ਲੈ ਆਓ
ਨਹੀਂ ਤਾ ਉਸਤੇ ਜ਼ੁਲਮ ਨਾ ਕਰੋ "

No comments:

Post a Comment